ਵਰਦੇ ਮੀਹ ‘ਚ ਸਾਂਝੇ ਅਧਿਆਪਕ ਮੋਰਚੇ ਨੇ ਸਿਖਿਆ ਮੰਤਰੀ ਦਾ ਫੁਕਿਆ ਪੁਤਲਾ

8 ਮਾਰਚ ਨੂੰ ਅਨੰਦਪੁਰ ਸਾਹਿਬ ਸੂਬਾ ਪੱਧਰੀ ਰੈਲੀ ਦਾ ਕੀਤਾ ਐਲਾਨ

ਅਮਲੋਹ,(ਅਜੇ ਕੁਮਾਰ)

ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ‘ਤੇ ਤੇਜ ਬਾਰਸ ਦੇ ਬਾਵਜੂਦ ਅਮਲੋਹ ਬਲਾਕ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਇਥੇ ਪੂਤਲਾ ਫੂਕ ਕੇ ਸਰਕਾਰ ਖਿਲਾਫ਼ ਨਾਹਰੇਬਾਜੀ ਕੀਤੀ। ਜਥੇਬੰਦੀ ਦੇ ਸੂਬਾ ਕਨਵੀਨਰ ਬਲਜੀਤ ਸਿੰਘ ਸਲਾਣਾ ਅਤੇ ਰਾਜੇਸ਼ ਕੁਮਾਰ ਅਮਲੋਹ ਨੇ ਇਸ ਮੌਕੇ ਕਿਹਾ ਕਿ ਬਦਲਾਅ ਦੇ ਨਾਮ ‘ਤੇ ਬਣੀ ਪੰਜਾਬ ਸਰਕਾਰ ਤੋਂ ਮੁਲਾਜਮ, ਕਿਸਾਨਾਂ, ਮਜਦੂਰਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਆਸਾਂ ਸਨ ਪ੍ਰੰਤੂ ਉਹ ਇਨ੍ਹਾਂ ‘ਤੇ ਪੂਰੀ ਨਹੀਂ ਉਤਰੀ। ਸਰਕਾਰ ਨੇ ਸਿਖਿਆ ਅਤੇ ਸਿਹਤ ਨੂੰ ਮੁੱਖ ਰੱਖ ਕੇ ਸਰਕਾਰ ਬਣਾਈ ਸੀ ਪ੍ਰੰਤੂ ਅੱਜ ਦੋਵਾਂ ਨੂੰ ਪਿਛੇ ਧੱਕ ਦਿਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਮੀਟਿੰਗਾਂ ‘ਚ ਬੁੱਲਾ ਕੇ ਸਿਖਿਆ ਮੰਤਰੀ ਮੰਗਾਂ ਤੋਂ ਮੁਨਕਰ ਹੋ ਰਿਹਾ ਹੈ ਅਤੇ ਵਿਚਕਾਰ ਹੀ ਛੱਡਦਾ ਰਿਹਾ ਜਿਸਦੀ ਉਨ੍ਹਾਂ ਨਿੰਦਾ ਕਰਦੇ ਹੋਏ ਬਲਾਕ ਅਤੇ ਤਹਿਸੀਲ ਪੱਧਰੀ ਅਰਥੀ ਫੂਕ ਮੁਜਾਹਰਿਆਂ ਤੋਂ ਬਾਅਦ 8 ਮਾਰਚ ਨੂੰ ਅਨੰਦਪੁਰ ਸਾਹਿਬ ਵਿਚ ਵਿਸ਼ਾਲ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੀਟੀ ਆਈਜ਼ ਅਤੇ ਆਰਟ ਕਰਾਫ਼ਟ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਨਾ ਲਿਆ, ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਤਰੱਕੀਆਂ ਵਿਚ ਖਾਲੀ ਅਸਾਮੀਆਂ ਦਿਖਾ ਕੇ ਦੁਬਾਰਾ ਸਟੇਸ਼ਨਾ ਦੀ ਚੋਣ ਨਾ ਕਰਵਾਈ ਅਤੇ ਹੋਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ 16 ਫ਼ਰਵਰੀ 2024 ਦੀ ਕੌਮੀ ਹੜ੍ਹਤਾਲ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ ਅਤੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਸਮੇਤ ਹੋਰ ਮੰਗਾਂ ‘ਤੇ ਵੀ ਚਾਨਣਾ ਪਾਇਆ। ਇਸ ਮੌਕੇ ਬਲਵੀਰ ਸਿੰਘ ਮੁੱਲਾਪੁਰੀ, ਬੇਅੰਤ ਭਾਬਰੀ, ਗੁਰਮੀਤ ਸਿੰਘ ਬਰਮਾ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਭਾਂਬਰੀ, ਮੱਘਰ ਸਿੰਘ ਸਲਾਣਾ, ਸੁਖਵਿੰਦਰ ਸਿੰਘ ਟਿੱਬੀ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਸਲਾਣੀ, ਲਖਵਿੰਦਰ ਪਾਲ ਸਿੰਘ, ਦੇਵ ਰਾਜ, ਗੁਰਚਰਨ ਸਿੰਘ, ਨਾਜ਼ਰ ਸਿੰਘ, ਚਰਨਜੀਤ ਸਿੰਘ ਮਾਜਰੀ ਅਤੇ ਛਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ: ਅਧਿਆਪਕ ਆਗੂ ਸਿਖਿਆ ਮੰਤਰੀ ਦਾ ਪੁੱਤਲਾ ਫੂਕਦੇ ਹੋਏ।*

Leave a Comment