
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਤਰਖਾਣ ਮਾਜਰਾ ਤੇ ਮੰਡੀ ਗੋਬਿੰਦਗੜ੍ਹ ਦੀ ਢੇਹਾ ਬਸਤੀ ‘ਚ ਚਲਾਇਆ ਸਰਚ ਅਭਿਆਨ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਅਭਿਆਨ ਤਹਿਤ ਅੱਜ ਚਲਾਈ ਤਲਾਸੀ ਮੁਹਿੰਮ ਦੌਰਾਨ ਪਿੰਡ ਤਰਖਾਣ ਮਾਜਰਾ ਤੇ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੌਨੀ ਸਮੇਤ ਵੱਖ-ਵੱਖ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸੀ ਲੈਣ ਮੌਕੇ ਕਿਹਾ ਕਿ ਨਸ਼ੇ ਅੱਜ ਇੱਕ ਗੰਭੀਰ ਸਮੱਸਿਆ ਬਣ ਚੁੱਕੇ ਹਨ ਅਤੇ ਨਸ਼ਿਆਂ ਦਾ ਖਾਤਮਾ ਕਰਨ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਤਲਾਸ਼ੀ ਅਭਿਆਨ ਅਧੀਨ ਪੁਲਿਸ ਵੱਲੋਂ 09 ਪਰਚੇ ਦਰਜ਼ ਕੀਤੇ ਗਏ ਹਨ ਅਤੇ 10 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਲਾਸੀ ਦੌਰਾਨ ਦੇਸ਼ੀ ਸ਼ਰਾਬ ਦੇ 08 ਡੱਬੇ, 3 ਲੀਟਰ ਲਾਹਨ, 310 ਨਸ਼ੀਲੀਆਂ ਗੋਲੀਆਂ, 1.5 ਗਰਾਮ ਹੈਰੋਇਨ, 20 ਨਸ਼ੀਲੇ ਟੀਕੇ ਅਤੇ 500 ਗਰਾਮ ਗਾਂਜ਼ਾ ਬਰਾਮਦ ਕੀਤਾ ਗਿਆ। ਇਸ ਤਲਾਸ਼ੀ ਅਭਿਆਨ ਦੌਰਾਨ ਐਸ.ਪੀ. (ਡੀ) ਰਾਕੇਸ਼ ਯਾਦਵ, ਡੀ.ਐਸ.ਪੀ. ਬਸੀ ਪਠਾਣਾ ਰਾਜ ਕੁਮਾਰ, ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ, ਡੀ.ਐਸ.ਪੀ. ਨਿਖਿਲ ਗਰਗ, ਡੀ.ਐਸ.ਪੀ. ਗੁਰਦੀਪ ਸਿੰਘ ਤੋਂ ਇਲਾਵਾ 300 ਦੇ ਕਰੀਬ ਪੁਲਿਸ ਮੁਲਾਜ਼ਮ ਹਾਜਰ ਸਨ।
*ਫੋਟੋ ਕੈਪਸ਼ਨ: ਸਰਚ ਅਭਿਆਨ ਦੌਰਾਨ ਪੁਲੀਸ ਜਾਂਚ ਕਰਦੀ ਹੋਈ।*