ਮਾਰਚ 3 (ਜਗਜੀਤ ਸਿੰਘ)ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਸ੍ਰੀ ਸੰਜੀਵ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਤੋ ਰਾਜ ਸਭਾ ਮੈਬਰ ਹਨ ਦੀ ਰਾਜ ਸਭਾ ਮੈਬਰੀ ਸੀਟ ਤੋਂ ਅਸਤੀਫਾ ਦਿਵਾ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਂਜਰੀਵਾਲ ਰਾਜ ਸਭਾ ਮੈਬਰ ਬਣਨਾ ਚਾਹੁੰਦੇ ਹਨ ਜੋਂ ਗੈਰ ਇਖਲਾਕੀ ਅਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਅਨੇਕਾ ਗੰਭੀਰ ਮਸਲਿਆ ਦਾ ਸਾਹਮਣਾ ਕਰ ਰਹੀ ਹੈ, ਸੂਬੇ ਵਿਚ ਜਿਥੇ ਬੇਰੁਜਗਾਰੀ ਦਾ ਗੰਭੀਰ ਸੰਕਟ ਹੈ ਉਥੇ ਲੋਕਾਂ ਨੂੰ ਸਹੀ ਰੂਪ ਵਿਚ ਮੈਡੀਕਲ ਸਹੂਲਤਾਂ ਨਹੀ ਮਿਲ ਰਹੀਆ, ਇਥੋ ਤੱਕ ਕਿ ਗਰੀਬ ਲੋਕਾਂ ਕੋਲ ਇਕ ਕਮਰੇ ਵਾਲੇ ਮਕਾਨ ਹਨ ਜਿਸ ਵਿਚ ਉਹ ਆਪਣੇ ਧੀ-ਪੁੱਤਰ, ਜਵਾਈ ਦੇ ਨਾਲ-ਨਾਲ ਬਾਰਿਸ ਆਦਿ ਵਿਚ ਡੰਗਰ-ਵੱਛੇ ਵੀ ਉਸੇ ਕਮਰੇ ਵਿਚ ਬੰਨਦੇ ਹਨ, ਅਜਿਹੀ ਸਥਿਤੀ ਵਿਚ ਜੀਵਨ ਗੁਜਾਰ ਰਹੇ ਵੱਡੀ ਗਿਣਤੀ ਵਿਚ ਗਰੀਬ ਪੰਜਾਬੀਆਂ ਲਈ ਇਹ ਸਰਕਾਰ ਜਦੋ ਕੋਈ ਅਮਲੀ ਰੂਪ ਵਿਚ ਕੁਝ ਨਹੀ ਕਰ ਰਹੀ ਤਾਂ ਸ੍ਰੀ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੋ ਪੰਜਾਬੀਆਂ ਦੇ ਦਰਪੇਸ ਮਸਲਿਆ ਨੂੰ ਹੱਲ ਕਰਵਾਉਣ ਨਾ ਕਿ ਰਾਜ ਸਭਾ ਮੈਬਰ ਜਾਂ ਹੋਰ ਉੱਚ ਅਹੁਦਿਆ ਵੱਲ ਭੱਜਣ।”ਸ੍ਰੀ ਮਾਨ ਨੇ ਵੱਖਰੇ ਬਿਆਨ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ‘ਤੇ ਅਪੀਲ ਕਰਦੇ ਹੋਏ ਕਿਹਾ ਕਿ 14 ਮਾਰਚ ਨੂੰ ਖਾਲਸਾ ਪੰਥ ਦਾ ਮਹਾਨ ਦਿਹਾੜਾ ਹੋਲਾ ਮਹੱਲਾ ਆ ਰਿਹਾ ਹੈ ਜੋ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਰਵਾਇਤਾ ਅਨੁਸਾਰ ਧੂੰਮਧਾਮ ਨਾਲ ਸਮੁੱਚੀ ਕੌਮ ਮਨਾ ਰਹੀ ਹੈ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੀਰੀ-ਪੀਰੀ ਕਾਨਫਰੰਸ ਕੀਤੀ ਜਾ ਰਹੀ ਹੈ, ਉਥੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸਰਧਾ ਤੇ ਸਤਿਕਾਰ ਸਹਿਤ ਪਹੁੰਚ ਕੇ ਇਸ ਮੀਰੀ ਪੀਰੀ ਕਾਨਫਰੰਸ ਵਿਚ ਦਿੱਤੇ ਜਾਣ ਵਾਲੇ ਸੁਨੇਹੇ ਨੂੰ ਪਿੰਡ-ਪਿੰਡ, ਗਲੀ-ਗਲੀ ਵਿਚ ਪਹੁੰਚਾਉਣ ਲਈ ਸਹਿਯੋਗ ਕਰਨ।
ਫ਼ੋਟੋ ਕੈਪਸਨ: ਸਿਮਰਨਜੀਤ ਸਿੰਘ ਮਾਨ