
ਮਾਰਚ 5 (ਜਗਜੀਤ ਸਿੰਘ) ਪ੍ਰਿਤਪਾਲ ਸਿੰਘ ਟਿਵਾਣਾ ਇੱਕ ਮਿਹਨਤੀ ਅਤੇ ਪੜੇ ਲਿਖੇ ਮਹਿਨਤੀ ਕਿਸਾਨ ਸਨ ਅਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਲੋੜਵੰਦ ਬੱਚਿਆਂ ਦੀ ਮਦਦ ਕਰਦੇ ਰਹਿੰਦੇ ਸਨ। ਉਨ੍ਹਾਂ ਆਪਣੀ ਔਲਾਦ ਨੂੰ ਸਖਤ ਮਹਿਨਤ ਨਾਲ ਵਧੀਆਂ ਪਾਲਣ ਪੋਸ਼ਣ ਕਰਕੇ ਸੈਟ ਕੀਤਾ। ਉਨ੍ਹਾਂ ਦਾ ਜਨਮ 1 ਜਨਵਰੀ 1937 ਨੂੰ ਉੱਤਮ ਸਿੰਘ ਦੇ ਗ੍ਰਹਿ ਮਾਤਾ ਜਿਉਣ ਕੌਰ ਦੀ ਕੁੱਖੋਂ ਹੋਇਆ। ਇਨ੍ਹਾ ਦੀ ਸ਼ਾਦੀ 1953 ਵਿੱਚ ਗੁਰਸਿੱਖ ਘਰਾਣੇ ਹੀਰਾ ਸਿੰਘ ਮਾਂਗਟ ਮਹਿਦੂਦਾਂ ਦੀ ਸਪੁੱਤਰੀ ਕੁਲਵੰਤ ਕੌਰ ਨਾਲ ਹੋਈ। ਇਹ ਕਲਕੱਤੇ ਵੀ ਰਹੇ ਜਿਥੇ ਟਰਾਂਸਪੋਰਟ ਦਾ ਕੰਮ ਚਲਾਇਆ ਪਰ 1966 ਵਿੱਚ ਪਿੰਡ ਮਾਧੋਪੁਰ ਆ ਕੇ ਖੇਤੀ ਕਰਨ ਲੱਗੇ। ਇਨ੍ਹਾਂ ਦੇ ਘਰ 3 ਬੇਟੀਆਂ ਅਤੇ 2 ਪੁੱਤਰਾਂ ਨੇ ਜਨਮ ਲਿਆਂ। ਵੱਡਾ ਸਪੁੱਤਰ ਰਾਜਿੰਦਰ ਸਿੰਘ ਟਿਵਾਣਾ 33 ਸਾਲ ਦੀ ਉਮਰ ਵਿੱਚ ਦੋ ਬੱਚੇ ਲੜਕਾ, ਲੜਕੀ ਤੇ ਪਤਨੀ ਨੂੰ ਛੱਡ ਕੇ ਪ੍ਰਲੋਕ ਸੁਧਾਰ ਗਿਆ ਅਤੇ ਦੋਵੇਂ ਬੱਚੇ ਅਮਰੀਕਾ ਵਿੱਚ ਸੈਟ ਹਨ, ਦੂਸਰਾ ਬੇਟਾ ਕਮਲਜੀਤ ਸਿੰਘ ਬੱਬੂ ਟਿਵਾਣਾ ਪ੍ਰੀਵਾਰ ਸਮੇਤ ਅਮਰੀਕਾ ਵਿੱਚ ਸੈਟ ਹੈ। ਤਿੰਨ ਸਪੁੱਤਰੀਆਂ ਵਿੱਚੋ 2 ਕਨੇਡਾ ਅਤੇ ਵੱਡੀ ਅਮਰੀਕਾ ਵਿੱਚ ਹੈ। ਭਾਵੇਂ ਕਿ ਇਨ੍ਹਾਂ ਦਾ ਸਪੁੱਤਰ ਕਮਲਜੀਤ ਸਿੰਘ ਬੱਬੂ ਅਮਰੀਕਾ ਹੈ ਪਰ ਉਸ ਨੇ ਇਕ ਲੜਕਾ ਦਲਜੀਤ ਸਿੰਘ ਅਨਾਇਤਪੁਰ ਤੋਂ ਬਜੁਰਗਾ ਦੀ ਸੇਵਾ ਲਈ ਰੱਖਿਆ ਹੋਇਆ ਸੀ। ਸ੍ਰੀ ਬੱਬੂ ਦੀ ਭਰਜਾਈ ਸੁਖਵਿੰਦਰ ਕੌਰ, ਮਨਦੀਪ ਸਿੰਘ ਅਤੇ ਕੁਲਵਿੰਦਰ ਕੌਰ ਜੋ ਪਿੰਡ ਵਾਸੀ ਹਨ ਨੇ ਸ੍ਰੀ ਪ੍ਰਿਤਪਾਲ ਸਿੰਘ ਦੀ ਸੇਵਾ ਕੀਤੀ। ਉਹ 24 ਫਰਵਰੀ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਜਿਨ੍ਹਾਂ ਦੇ ਨਮਿਤ ਪਾਠ ਦੇ ਭੋਗ ਅਤੇ ਅਤਿੰਮ ਅਰਦਾਸ 5 ਮਾਰਚ ਨੂੰ ਪਿੰਡ ਮਾਧੋਪੁਰ (ਨੇੜੇ ਸਰਹਿੰਦ) ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
ਫੋਟੋ ਕੈਪਸ਼ਨ: ਪ੍ਰਿਤਪਾਲ ਸਿੰਘ ਟਿਵਾਣਾ