ਅਮਲੋਹ, (ਅਜੇ ਕੁਮਾਰ): ਸ੍ਰੀ ਸੰਗਮੇਸਵਰ ਗਉਸ਼ਾਲਾ ਅਮਲੋਹ ਵੱਲੋਂ ਬਾਰ ਐਸੋਸੀਏਸਨ ਅਮਲੋਹ ਦੇ ਨਵੇ ਬਣੇ ਮੀਤ ਪ੍ਰਧਾਨ ਐਡਵੋਕੇਟ ਮੋਹਿਤ ਪੁਰੀ ਦਾ ਸਨਮਾਨ ਕੀਤਾ ਗਿਆ। ਗਉਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ ਨੇ ਸ੍ਰੀ ਪੁਰੀ ਵਲੋਂ ਕੀਤੀ ਜਾ ਰਹੀ ਸੇਵਾ ਦੀ ਸਲਾਘਾ ਕਰਦਿਆ ਕਿਹਾ ਕਿ ਉਹ ਨੇਕ ਇਨਸਾਨ ਹੋਣ ਦੇ ਨਾਤੇ ਆਪਣੀਆ ਸੇਵਾਵਾ ਹਰ ਸਾਲ ਗਊਸਾਲਾ ਅਮਲੋਹ ਨੂੰ ਦਿੰਦੇ ਹਨ ਅਤੇ ਹਰ ਸਾਲ ਤੂੜੀ ਦੀਆਂ 3 ਟਰਾਲੀਆਂ ਗਊਸ਼ਾਲਾ ਨੂੰ ਦਾਨ ਕਰਕੇ ਤੂੜੀ ਵਿਚ ਵੀ ਵੱਡਾ ਯੋਗਦਾਨ ਦਿੰਦੇ ਹਨ। ਇਸ ਮੌਕੇ ਐਡਵੋਕੇਟ ਨਵੀਨ ਵਰਮਾ, ਐਡਵੋਕੇਟ ਮਯੰਕ ਸਰਮਾ, ਰਿਟਾਇਡ ਮੈਨੇਜਰ ਭੂਸ਼ਨ ਸ਼ਰਮਾ, ਮੈਨੇਜਰ ਪੱਪੀ ਤੱਗੜ, ਜਸਵੰਤ ਰਾਏ ਸਰਮਾ, ਮਨੀਸ ਗੋਇਲ, ਅਸ਼ੋਕ ਧੰਮੀ ਅਤੇ ਪੰਡਤ ਰਵੀ ਸਰਮਾ ਆਦਿ ਮੌਜੂਦ ਸਨ। ਵੱਲੋ ਪੂਰੇ ਵਿਧੀ ਵਿਧਾਨ ਨਾਲ ਐਡਵੋਕੇਟ ਮੋਹਿਤ ਪੁਰੀ ਦਾ ਸਨਮਾਨ ਕੀਤਾ ਗਿਆ।
ਫੋਟੋ ਕੈਪਸ਼ਨ: ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ ਅਤੇ ਹੋਰ ਬਾਰ ਐਸੋਸੀਏਸਨ ਦੇ ਉਪ ਪ੍ਰਧਾਨ ਮੋਹਿਤ ਪੁਰੀ ਦਾ ਸਨਮਾਨ ਕਰਦੇ ਹੋਏ