
*ਪਿੰਡਾਂ ਨੂੰ ਸਹਿਰਾਂ ਵਾਲੀਆਂ ਸਹੂਲਤਾਂ ਦੇ ਕੇ ਨੁਹਾਰ ਬਦਲੀ ਜਾਵੇਗੀ-ਗੈਰੀ ਬੜਿੰਗ*
*ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮਾਨਗੜ੍ਹ ‘ਚ ਨਵੀਆਂ ਗਲੀਆਂ ਦਾ ਉਦਘਾਟਨ ਅਤੇ ਨੀਹ ਪੱਥਰ ਰਖਿਆ*
*ਅਮਲੋਹ,(ਅਜੇ ਕੁਮਾਰ)*
ਅਮਲੋਹ ਹਲਕੇ ਦੇ ਪਿੰਡ ਮਾਨਗੜ ਦੀ ਨਵੀਂ ਬਣੀ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜ਼ ਸਲਾਘਾਯੋਗ ਹਨ। ਇਹ ਗੱਲ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਿੰਡ ਮਾਨਗੜ੍ਹ ਵਿਚ 3 ਗਲੀਆਂ ਦਾ ਨੀਹ ਪੱਥਰ ਅਤੇ 4 ਦਾ ਉਦਘਾਟਨ ਕਰਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸਹਿਰਾਂ ਵਾਲੀਆਂ ਸਹੂਲਤਾਂ ਦੇਣ ਲਈ ਬਚਨਬੰਧ ਹੈ ਜਿਸ ਸੱਦਕਾ ਪਿੰਡਾਂ ਵਿਚ ਵੱਡੇ ਪੱਧਰ ‘ਤੇ ਵਿਕਾਸ ਕਾਰਜ਼ ਜਾਰੀ ਹਨ। ਉਨ੍ਹਾਂ ਪੰਚਾਇਤਾਂ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਪਿੰਡਾਂ ਦਾ ਵਿਕਾਸ ਕਰਵਾਉਂਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਗਰਾਂਟਾਂ ਦੀ ਕੋਈ ਘਾਟ ਨਹੀਂ ਆਉਂਣ ਦਿਤੀ ਜਾਵੇਗੀ। ਉਨ੍ਹਾਂ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿਚ ਵੀ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਸਰਪੰਚ ਜਸਮੇਲ ਸਿੰਘ ਬੱਬਲੀ ਦੀ ਅਗਵਾਈ ਹੇਠ ਇਸ ਮੌਕੇ ਪਿੰਡਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਹਲਕਾ ਵਿਧਾਇਕ ਨੂੰ ਦਿਤਾ ਗਿਆ ਜਿਸ ਨੂੰ ਉਸ ਨੇ ਪੂਰ ਕਰਵਾਉਂਣ ਦਾ ਭਰੋਸਾ ਦਿਤਾ। ਇਸ ਮੌਕੇ ਸਰਪੰਚ ਜਸਮੇਲ ਸਿੰਘ ਬਬਲੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮੋਹਿਤ ਕਲਿਆਣ, ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋ, ਸੀਨੀਅਰ ਆਗੂ ਯਾਦਵਿੰਦਰ ਸਿੰਘ ਮਾਨਗੜ, ਸੀਨੀਅਰ ਆਗੂ ਹਰਜਿੰਦਰ ਸਿੰਘ ਸਾਹੀ, ਪੰਚਾਇਤ ਸਕੱਤਰ ਤੇਜਿੰਦਰ ਸਿੰਘ, ਮਨਰੇਗਾ ਸਕੱਤਰ ਜਸਵਿੰਦਰ ਸਿੰਘ, ਸਰਪੰਚ ਜਗਦੀਪ ਸਿੰਘ ਜਿੰਮੀ, ਸਰਪੰਚ ਅਮਨਦੀਪ ਸਿੰਘ ਧਰਮਗੜ੍ਹ, ਸੀਨੀਅਰਾ ਆਗੂ ਆਪ ਇਕਬਾਲ ਸਿੰਘ ਅੰਨੀਆਂ, ਪਾਲਾ ਸਿੰਘ ਅਮਲੋਹ, ਰਜਿੰਦਰ ਸਿੰਘ ਬੋਬੀ, ਪੰਚ ਸਰਬਜੀਤ ਸਿੰਘ ਅਤੇ ਬੱਬੂ ਸਿੰਘ ਆਦਿ ਹਾਜ਼ਰ ਸਨ।
*ਫ਼ੋਟੋ ਕੈਪਸਨ: ਸਮਾਗਮ ਵਿਚ ਸਾਮਲ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ।*