Home » *ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਸ਼ੁਕਲਾ ਹਸਪਤਾਲ ‘ਚ ਲਗਾਇਆ ਆਯੂੁਰਵੈਦਿਕ ਵਿਸੇਸ਼ ਚੈਕਅੱਪ ਕੈਪ* *ਉਘੇਵੈਦ ਡਾ. ਗੁੰਨਜਨ ਮਿਸ਼ਰਾ ਨੇ ਕੀਤਾ ਮਰੀਜ਼ਾਂ ਦਾ ਵਿਸੇਸ਼ ਚੈਕਅੱਪ* *ਅਮਲੋਹ,(ਅਜੇ ਕੁਮਾਰ)* ਅਮਲੋਹ ਹਲਕੇ ਦੇ ਪ੍ਰਸਿਧ ਸਮਾਜ ਸੇਵੀ ਡਾ. ਰਘਬੀਰ ਸੁਕਲਾ ਵਲੋਂ ਲੋਕਾਂ ਦੀ ਸਹੂਲਤ ਲਈ ਸਮੇਂ ਸਮੇਂ ਉਪਰ ਸੈਮੀਨਾਰ ਅਤੇ ਵਿਸੇਸ ਕੈਪ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ ਜਿਸ ਦੀ ਕੜੀ ਅਧੀਨ ਉਨ੍ਹਾਂ ਵਲੋਂ ਹੁਣ ਹਰ ਐਤਵਾਰ ਨੂੰ ਉਘੇ ਵੈਦ ਡਾ. ਗੁੰਨਜਨ ਮਿਸ਼ਰਾ ਨੂੰ ਸੁਕਲਾ ਹਸਪਤਾਲ ਨਾਭਾ ਰੋਡ ਉਪਰ ਵਿਸੇਸ਼ ਤੌਰ ‘ਤੇ ਬੁਲਾਇਆ ਜਾ ਰਿਹਾ ਹੈ ਜਿਸ ਵਲੋਂ ਹਰ ਐਤਵਾਰ ਦੁਪਹਿਰ 10 ਵਜੇ ਤੋਂ 2 ਵਜੇ ਤੱਕ ਮਰੀਜ਼ਾਂ ਦਾ ਵਿਸੇਸ ਚੈਕਅੱਪ ਕਰਕੇ ਉਨ੍ਹਾਂ ਨੂੰ ਆਯੂਰਵੈਦਿਕ ਦਵਾਈਆਂ ਦਿਤੀਆਂ ਜਾਦੀਆਂ ਹਨ। ਪੱਤਰਕਾਰਾਂ ਨਾਲ ਗਲਬਾਤ ਦੌਰਾਨ ਡਾ. ਮਿਸ਼ਰਾ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਸਗੋ ਪੁਰਾਣੀਆਂ ਬਿਮਾਰੀਆਂ ਲਈ ਵੀ ਇਹ ਦਵਾਈਆਂ ‘ਰਾਮ ਬਾਣ’ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਖਾਣ-ਪੀਣ ਦਾ ਸਿਸਟਮ ਖਰਾਬ ਹੋਣ ਕਾਰਣ ਅਸੀ ਬਿਮਾਰੀਆਂ ਦਾ ਸਿਕਾਰ ਹੋ ਰਹੇ ਹਨ। ਇਸ ਮੌਕੇ ਡਾ. ਰਘਬੀਰ ਸ਼ੁਕਲਾ ਅਤੇ ਉਨ੍ਹਾਂ ਦੀ ਪਤਨੀ ਰਿਟ. ਮੈਡੀਕਲ ਅਫ਼ਸਰ ਸਸ਼ੀ ਬਾਲਾ ਨੇ ਲੋਕਾਂ ਨੂੰ ਮੌਸਮੀ ਸਬਜੀਆਂ ਅਤੇ ਫ਼ਲ ਖਾਣ ਦੀ ਅਪੀਲ ਕੀਤੀ। ਇਲਾਜ਼ ਲਈ ਭਾਦਸੋ ਨਜਦੀਕ ਪਿੰਡ ਜੱਸੋਮਾਜਰਾ ਦੀ ਆਈ ਅੰਜੂ ਬਾਲਾ ਨੇ ਉਸ ਨੂੰ ਕਰੀਬ 2 ਸਾਲ ਤੋਂ ਸਿਰ ਦਰਦ ਦੀ ਭਿਆਨਕ ਬਿਮਾਰੀ ਸੀ ਅਤੇ ਬਲੱਡ ਪ੍ਰੈਸ਼ਰ ਵੱਧਣ ਕਾਰਣ ਉਸ ਦੇ ਹੱਥ ਪੈਰ ਵੀ ਮੁੜ ਜਾਦੇ ਸਨ ਜਿਸ ਕਾਰਣ ਉਹ ਬਹੁਤ ਦੁਖੀ ਸੀ ਜਿਸ ਨੇ ਹੁਣ ਇਸ ਹਸਪਤਾਲ ਤੋਂ ਕਰੀਬ 1 ਮਹੀਨੇ ਤੋਂ ਇਲਾਜ ਸੁਰੂ ਕਰਵਾਇਆ ਜਿਸ ਨਾਲ ਉਸ ਨੂੰ ਬਹੁਤ ਫ਼ਰਕ ਹੈ। ਇਸੇ ਤਰ੍ਹਾਂ ਪਿੰਡ ਸ਼ੇਰਗੜ੍ਹ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਨੇ ਦਸਿਆ ਕਿ ਉਸ ਦਾ 3 ਸਾਲ ਤੋਂ ਸਾਹ ਫੁਲਦਾ ਸੀ, ਬੁਖਾਰ, ਰੇਸਾ, ਬਲਗਮ ਕਾਰਣ ਉਹ ਟੀਵੀ ਆਦਿ ਦੇ ਟੈਸਟ ਵੀ ਕਰਵਾ ਚੁਕਿਆ ਸੀ। ਉਹ ਇਲਾਜ ਲਈ ਸਿਵਲ ਹਸਪਤਾਲ ਅਮਲੋਹ, ਰਜਿੰਦਰਾ ਹਸਪਤਾਲ ਸਮੇਤ ਨਾਭਾ, ਖੰਨਾ ਅਤੇ ਪਟਿਆਲਾ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਗਿਆ ਲੇਕਿਨ ਇਲਾਜ਼ ਨਾ ਹੋਣ ਕਾਰਣ ਹੁਣ ਕਰੀਬ 9 ਮਹੀਨੇ ਤੋਂ ਇਸ ਹਸਪਤਾਲ ਤੋਂ ਦਵਾਈ ਲੈ ਰਿਹਾ ਹੈ ਜਿਸ ਨਾਲ ਉਸ ਨੂੰ 90 ਪ੍ਰਤੀਸ਼ਤ ਫ਼ਰਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਪ ਅਤੇ ਹਸਪਤਾਲ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਮਨਪ੍ਰੀਤ ਸਿੰਘ ਸ਼ੇਰਗਿੱਲ, ਅੰਜੂ ਬਾਲਾ, ਵਿਸ਼ਾਲ ਵਾਲੀਆ, ਹਰਵਿੰਦਰ ਕੌਰ, ਜਸਵੰਤ ਸਿੰਘ, ਕਿਰਨਾ ਦੇਵੀ ਅਤੇ ਕੁਲਵੰਤ ਕੌਰ ਆਦਿ ਹਾਜ਼ਰ ਸਨ। ਫ਼ੋਟੋ ਕੈਪਸਨ: ਵੈਦ ਡਾ. ਗੁੰਨਜਨ ਮਿਸ਼ਰਾ ਅਤੇ ਡਾ. ਰਘਬੀਰ ਸ਼ੁਕਲਾ ਮਰੀਜ਼ਾਂ ਦਾ ਚੈਕਅੱਪ ਕਰਦੇ ਹੋਏ।

Leave a Reply

Your email address will not be published. Required fields are marked *