*ਰਾਣਾ ਹਸਪਤਾਲ ਸਰਹਿੰਦ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਜ਼ੋਰਦਾਰ ਢੰਗ ਨਾਲ ਮਨਾਇਆ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਰਾਣਾ ਹਸਪਤਾਲ ਸਰਹਿੰਦ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਡਾ. ਦੀਪਿਕਾ ਸੂਰੀ, ਐਮਡੀ, ਰਾਣਾ ਹਸਪਤਾਲ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਹਸਪਤਾਲ ਦੀਆਂ ਮਹਿਲਾ ਸਟਾਫ ਮੈਬਰਾਂ ਨੇ ਭਾਗ ਲਿਆ। ਇਸ ਮੌਕੇ ਖੇਡਾਂ, ਗੀਤ-ਸੰਗੀਤ ਅਤੇ ਨੱਚਣ-ਗਾਉਣ ਦਾ ਪ੍ਰੋਗਰਾਮਹੋਇਆ ਜਿਸ ਨਾਲ ਹਸਪਤਾਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਖਾਣ-ਪੀਣ ਦੀ ਵਿਵਸਥਾ ਵੀ ਕੀਤੀ ਗਈ ਜਿਸ ਨਾਲ ਸਮਾਗਮ ਹੋਰ ਵੀ ਸੁਹਾਵਣਾ ਬਣ ਗਿਆ। ਡਾ. ਦੀਪਿਕਾ ਸੂਰੀ ਨੇ ਮਹਿਲਾ ਸ਼ਕਤੀਕਰਨ, ਆਤਮ-ਵਿਕਾਸ ਅਤੇ ਜ਼ਿੰਦਗੀ ਵਿੱਚ ਆਤਮ-ਵਿਸ਼ਵਾਸ ਦੀ ਮਹੱਤਤਾ ‘ਤੇ ਇੱਕ ਪ੍ਰੇਰਣਾਦਾਇਕ ਲੈਕਚਰ ਦਿੱਤਾ। ਉਨ੍ਹਾਂ ਮਹਿਲਾ ਸਿਹਤ ਸੇਵਾ ਕਰਮਚਾਰੀਆਂ ਦੀ ਸਮਰਪਣ ਭਾਵਨਾ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਮਹਿਲਾਵਾਂ ਸਿਰਫ਼ ਸਿਹਤ ਸੰਭਾਲ ਵਿਭਾਗ ਦੀ ਰੀੜ੍ਹ ਦੀ ਹੱਡੀ ਨਹੀਂ ਹਨ, ਸਗੋਂ ਉਹ ਮਰੀਜ਼ਾਂ ਦੀ ਸੰਭਾਲ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਆਸ ਕੀਤੀ ਕਿ ਹਰ ਮਹਿਲਾ ਆਪਣੀ ਤਾਕਤ ਨੂੰ ਪਛਾਣੇ, ਆਪਣੇ ਆਤਮ-ਵਿਕਾਸ ਲਈ ਸਮਰਪਿਤ ਰਹੇ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੇ।
*ਫੋਟੋ ਕੈਪਸ਼ਨ: ਪ੍ਰੋਗਰਾਮ ਵਿਚ ਭਾਗ ਲੈਦੀਆਂ ਹੋਈਆਂ ਔਰਤਾਂ।*