
*ਚੇਅਰਮੈਨ ਜਗਦੀਪ ਸਿੰਘ ਦੀਪ ਦਾ ਮਾਨਗੜ ‘ਚ ਹੋਇਆ ਸਨਮਾਨ*
*ਅਮਲੋਹ,(ਅਜੇ ਕੁਮਾਰ)*
ਮਾਰਕੀਟ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਨਵੇਂ ਨਿਯੁਕਤ ਚੇਅਰਮੈਨ ਜਗਦੀਪ ਸਿੰਘ ਦੀਪ ਦਾ ਪਿੰਡ ਮਾਨਗੜ ਵਿੱਚ ਸਰਪੰਚ ਜਸਮੇਲ ਸਿੰਘ ਬਬਲੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ ਅਤੇ ਮੂੰਹ ਮਿਠਾ ਕਰਵਾ ਕੇ ਵਧਾਈ ਦਿਤੀ ਗਈ। ਇਸ ਮੋਕੇ ਤੇ ਚੇਅਰਮੈਨ ਜਗਦੀਪ ਸਿੰਘ ਦੀਪ ਨੇ ਪਿੰਡ ਮਾਨਗੜ ਦੀ ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਅਤੇ ਪਾਰਟੀ ਨੇ ਜੋਂ ਜੁਮੇਵਾਰੀ ਉਸ ਨੂੰ ਦਿਤੀ ਹੈ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਇਸ ਨੂੰ ਨਿਭਾਏਗਾ। ਇਸ ਮੌਕੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋ, ਸਰਪੰਚ ਜਸਮੇਲ ਸਿੰਘ ਬਬਲੀ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ ਸਾਹੀ, ਪੰਚ ਸਰਬਜੀਤ ਸਿੰਘ, ਰਜਿੰਦਰ ਸਿੰਘ ਬੋਬੀ, ਅਵਤਾਰ ਸਿੰਘ ਅਤੇ ਪਾਲਾ ਸਿੰਘ ਅਮਲੋਹ ਆਦਿ ਹਾਜ਼ਰ ਸਨ।
- *ਫੋਟੋ ਕੈਪਸ਼ਨ: ਚੇਅਰਮੈਨ ਜਗਦੀਪ ਸਿੰਘ ਦੀਪ ਅਤੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋ ਦਾ ਸਨਮਾਨ ਕਰਦੇ ਹੋਏ ਸਰਪੰਚ ਜਸਮੇਲ ਸਿੰਘ, ਯਾਦਵਿੰਦਰ ਸਿੰਘ ਅਤੇ ਪਿੰਡ ਵਾਸੀ।*