ਦਾਗੀ ਅਤੇ ਬਾਗੀਆਂ ‘ਤੇ ਕੌਮ ਬਿਲਕੁਲ ਵਿਸਵਾਸ ਨਾ ਕਰੇ-ਟਿਵਾਣਾ
*ਕਿਹਾ: ਐਡਵੋਕੇਟ ਧਾਮੀ ਬਾਦਲ ਦਲ ਦੀਆਂ ਸਾਜਿਸਾਂ ਨੂੰ ਹੀ ਪੂਰਾ ਕਰ ਰਹੇ ਹਨ l*
ਮਾਰਚ 23 (ਜਗਜੀਤ ਸਿੰਘ) ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਸ ਸਮੇ ਜੋ ਖ਼ਾਲਸਾ ਪੰਥ ਦੀ ਗੰਭੀਰ ਸਥਿਤੀ ਬਣੀ ਹੋਈ ਹੈ ਉਹ ਗੈਰ ਸਿਧਾਤਿਕ ਰਵਾਇਤੀ ਲੀਡਰਸਿਪ ਦੀਆਂ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਬਜਰ ਗੁਸਤਾਖੀਆ ਦੀ ਬਦੌਲਤ ਹੈ ਜਿਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਰਵਉੱਚ ਸੰਸਥਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ, ਇਸ ਲਈ ਦਾਗੀ ਅਤੇ ਬਾਗੀ ਸਵਾਰਥੀ ਲੀਡਰਸਿਪ ਦੀਆਂ ਸਿਆਸੀ ਅਤੇ ਧਾਰਮਿਕ ਇਛਾਵਾ ਹੀ ਮੁੱਖ ਤੌਰ ‘ਤੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਦੋਵਾਂ ਧੜਿਆ ਦੇ 10-10 ਆਗੂ ਜਿਨ੍ਹਾਂ ਨੇ ਆਪਣੀ ਧਾਰਮਿਕ ਅਤੇ ਸਿਆਸੀ ਸ਼ਕਤੀ ਦੀ ਦੁਰਵਰਤੋ ਕਰਕੇ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਢੰਗ ਨਾਲ ਵੱਡੀਆ ਜਾਇਦਾਦਾਂ, ਧਨ-ਦੌਲਤਾਂ ਦੇ ਭੰਡਾਰ ਇਕੱਤਰ ਕੀਤੇ ਹਨ, ਉੱਚ ਪਦਵੀਆ ਦਾ ਆਨੰਦ ਮਾਣਿਆ, ਉਨ੍ਹਾਂ ਦੀ ਆਪਣੇ ਮਾਲੀ ਅਤੇ ਸਵਾਰਥੀ ਹਿੱਤਾ ਦੀ ਪੂਰਤੀ ਤੋ ਇਲਾਵਾ ਖਾਲਸਾ ਪੰਥ ਨੂੰ ਕੋਈ ਦੇਣ ਨਹੀ, ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡੇ ਕੌਮਾਂਤਰੀ ਪੱਧਰ ਦੇ ਮਾਣ ਸਨਮਾਨ ਨੂੰ ਸਦੀਵੀ ਤੌਰ ਤੇ ਕਾਇਮ ਰੱਖਣ ਹਿੱਤ ਅਤੇ ਸਮੁੱਚੀ ਕੌਮੀ ਏਕਤਾ ਨੂੰ ਅਮਲੀ ਰੂਪ ਦੇਣ ਹਿੱਤ ਇਹ ਜਰੂਰੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਵੱਲੋ ਜੋ 2 ਦਸੰਬਰ 2024 ਨੂੰ ਹੋਏ ਹੁਕਮਨਾਮਿਆ ਅਨੁਸਾਰ ਇਹ ਐਲਾਨ ਕੀਤਾ ਸੀ ਕਿ ਹੁਣ ਇਹ ਦੋਵਾ ਧੜਿਆ ਦੀ ਦਾਗੀ ਲੀਡਰਸਿਪ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਦਾ ਇਖਲਾਕੀ ਹੱਕ ਬਾਕੀ ਨਹੀ ਰਹਿ ਗਿਆ, ਉਹ ਜਾਂ ਤਾਂ ਕੌਮ ਦੀਆਂ ਭਾਵਨਾਵਾ ਅਨੁਸਾਰ ਖੁਦ ਹੀ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖ ਕੇ ਪਾਸੇ ਹੋ ਜਾਂਦੇ, ਜੇਕਰ ਇਹ ਅੱਜ ਵੀ ਢੀਠਤਾ ਨਾਲ ਕੌਮੀ ਸਿਧਾਤਾਂ, ਮਰਿਯਾਦਾਵਾ ਦਾ ਘਾਣ ਕਰ ਰਹੇ ਹਨ ਅਤੇ ਸਮੁੱਚੀ ਸਿੱਖ ਕੌਮ ਦੇ ਉੱਚੇ ਸੁੱਚੇ ਇਖਲਾਕ ਉਤੇ ਕੌਮਾਂਤਰੀ ਪੱਧਰ ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਮਾਣ ਸਨਮਾਨ ਨੂੰੰ ਠੇਸ ਪਹੁੰਚਾਉਦੇ ਆ ਰਹੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚ ਸੰਸਥਾਂ ਨਾਲ ਸੰਬੰਧਤ ਸਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਉਹ ਸਮੂਹਿਕ ਕੌਮੀ ਰਾਏ ਬਣਾਉਦੇ ਹੋਏ ਦੋਵਾਂ ਬਾਗੀ ਅਤੇ ਦਾਗੀ ਧੜਿਆ ਦੇ 10-10 ਕੌਮ ਦੇ ਵੇਹੜੇ ਵਿਚ ਦੋਸ਼ੀ ਬਣ ਕੇ ਖੜ੍ਹੇ ਅਜਿਹੇ ਆਗੂਆ ਨੂੰ ਸਿੱਖੀ ਰਵਾਇਤਾ ਅਨੁਸਾਰ ਛੇਕ ਕੇ ਕੌਮ ਦੀ ਬਣੀ ਭੰਬਲਭੂਸੇ ਵਾਲੀ ਸਥਿਤੀ ਵਿਚੋ ਫੌਰੀ ਬਾਹਰ ਕੱਢਿਆ ਜਾਵੇ।”ਉਨ੍ਹਾਂ ਕਿਹਾ ਕਿ ਅਜਿਹਾ ਅਮਲ ਕਰਕੇ ਹੀ ਬੀਤੇ 30-35 ਸਾਲਾਂ ਤੋ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੁੰਦੇ ਆ ਰਹੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਦਾ ਅੰਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਸ੍ਰੀ ਹਰਜਿੰਦਰ ਸਿੰਘ ਧਾਮੀ ਨੂੰ ਇਮਾਨਦਾਰ ਤੇ ਸਾਫ ਸੁਥਰਾ ਕਹਿ ਕੇ ਸਿੱਖ ਸਮਾਜ ਵਿਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ. ਧਾਮੀ ਅਤੇ ਸ. ਬਡੂਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਇਨ੍ਹਾਂ ਦੋ ਧੜਿਆ ਦੀ ਭਰਤੀ ਲਈ ਬਣਾਈ 7 ਮੈਬਰੀ ਕਮੇਟੀ ਤੋ ਅਸਤੀਫੇ ਦੇ ਕੇ ਅਸਲੀਅਤ ਵਿਚ ਉਸ 7 ਮੈਬਰੀ ਕਮੇਟੀ ਦੀ ਹੋਦ ਨੂਮ ਖਤਮ ਕਰਨ ਦੀ ਸਾਜਿਸ ਦੀ ਭੂਮਿਕਾ ਨਿਭਾ ਕੇ ਸ. ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਧੜੇ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸ. ਧਾਮੀ ਨੇ ਅਸਤੀਫਾ ਦੇਣਾ ਸੀ ਤਾਂ ਉਹ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਣ ਤੋ ਪਹਿਲਾ ਅਸਤੀਫਾ ਦਿੰਦੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਦੀ ਵੀ ਮੰਗ ਕੀਤੀ।
ਫੋਟੋ ਕੈਪਸ਼ਨ: ਇਕਬਾਲ ਸਿੰਘ ਟਿਵਾਣਾ