
ਗੋਬਿੰਦਗੜ੍ਹ ਐਜ਼ੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੇ ਪ੍ਰਧਾਨ ਬਣੇ ਰਾਜ ਕੁਮਾਰ ਗੋਇਲ
ਨਿਤਿਨ ਸੱਗੜ ਸਕੱਤਰ ਅਤੇ ਪਵਨ ਸਚਦੇਵਾ ਖਜਾਨਚੀ ਨਿਯੁਕਤ
ਮੰਡੀ ਗੋਬਿੰਦਗੜ੍ਹ,
ਮੰਡੀ ਗੋਬਿੰਦਗੜ੍ਹ ਦੀ ਸਭ ਤੋਂ ਪੁਰਾਣੀ ਸਿੱਖਿਆ ਸੰਸਥਾ ਗੋਬਿੰਦਗੜ੍ਹ ਪਬਲਿਕ ਸਕੂਲ, ਗੋਬਿੰਦਗੜ੍ਹ ਪਬਲਿਕ ਕਾਲਜ ਅਤੇ ਪੰਜਾਬ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਨਾਮ ਦੀ ਸਿੱਖਿਆ ਸੰਸਥਾਵਾਂ ਨੂੰ ਚਲਾਉਣ ਵਾਲੀ ਸੰਸਥਾ ਗੋਬਿੰਦਗੜ੍ਹ ਐਜ਼ੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਮੰਡੀ ਗੋਬਿੰਦਗੜ੍ਹ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਰਾਜ ਕੁਮਾਰ ਗੋਇਲ ਨੂੰ ਸਾਲ 2025-28 ਦੇ ਲਈ 3 ਸਾਲ ਲਈ ਟਰੱਸਟ ਦਾ ਪ੍ਰਧਾਨ ਚੁਣਿਆ ਗਿਆ ਜਦੋਂਕਿ ਨਿਤਿਨ ਸੱਗੜ ਨੂੰ ਸਕੱਤਰ, ਪਵਨ ਸਚਦੇਵਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਇਸੇ ਤਰਾਂ ਅਜੇ ਗੋਇਲ ਮੀਤ ਪ੍ਰਧਾਨ, ਰਾਹੁਲ ਗੋਇਲ ਜੁਆਇੰਟ ਸਕੱਤਰ ਅਤੇ ਨਰੇਸ਼ ਅਗਰਵਾਲ ਨੂੰ ਜੁਆਇੰਟ ਖਜਾਨਚੀ ਨਿਯੁਕਤ ਕੀਤਾ ਗਿਆ।
ਫੋਟੋ ਕੈਪਸਨ: ਰਾਜ ਕੁਮਾਰ ਗੋਇਲ, ਨਿਤਿਨ ਸੱਗੜ, ਪਵਨ ਸਚਦੇਵਾ, ਅਜੇ ਗੋਇਲ, ਰਾਹੁਲ ਗੋਇਲ ਅਤੇ ਨਰੇਸ਼ ਅਗਰਵਾਲ ।