ਗਵਾਲਿਆਂ ਦੀ ਰਿਹਾਇਸ਼ ਲਈ ਕਮਰਿਆਂ ਦਾ ਨੀਂਹ ਪੱਥਰ 7 ਅਪ੍ਰੈਲ ਨੂੰ-ਸੂਦ, ਸ਼ਰਮਾ, ਰਜੇਸ਼, ਗਰਗ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਦੀ ਰਿਹਾਇਸ਼ ਲਈ ਕਮਰਿਆਂ ਦਾ ਨੀਂਹ ਪੱਥਰ 7 ਅਪ੍ਰੈਲ ਨੂੰ ਸਵੇਰੇ 10 ਵਜੇ ਰਖਿਆ ਜਾਵੇਗਾ। ਇਹ ਜਾਣਕਾਰੀ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸ੍ਰਪਰਸਤ ਪ੍ਰੇਮ ਚੰਦ ਸ਼ਰਮਾ, ਸਿਵ ਕੁਮਾਰ ਗਰਗ ਅਤੇ ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ ਨੇ ਅੱਜ ਇਥੇ ਸਮਿਤੀ ਦੀ ਮੀਟਿੰਗ ਉਪਰੰਤ ਦਿਤੀ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸਮਿਤੀ ਦੇ ਅਹੁੱਦੇਦਾਰਾਂ ਅਤੇ ਮੈਬਰਾਂ ਨੇ ਭਾਗ ਲਿਆ। ਸ੍ਰੀ ਸ਼ਰਮਾ ਨੇ ਦਸਿਆ ਕਿ ਗਊਸ਼ਾਲਾ ਵਿਚ ਗਵਾਲਿਆਂ ਦੀ ਰਿਹਾਇਸ਼ ਲਈ ਕੋਈ ਵੀ ਕਮਰਾ ਨਾ ਹੋਣ ਕਾਰਣ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਸੀ। ਉਨ੍ਹਾਂ ਕਿਹਾ ਕਿ ਇਹ ਕਾਰਜ਼ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦਾ ਹੈ। ਉਨ੍ਹਾਂ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਨਾ ਨੂੰ ਇਸ ਮਹਾਨ ਯੱਗ ਵਿਚ ਲੋਹਾ, ਰੇਤਾ, ਬੱਜਰੀ, ਸੀਮਿੰਟ ਆਦਿ ਦੀ ਸੇਵਾ ਦੇ ਕਿ ਗਊ ਮਾਤਾ ਅਤੇ ਕ੍ਰਿਸ਼ਨ ਭਗਵਾਨ ਦਾ ਅਸੀਰਵਾਦ ਹਾਸਲ ਕਰਨ ਦੀ ਅਪੀਲ ਕੀਤੀ।
ਫ਼ੋਟੋ: ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ, ਸਿਵ ਕੁਮਾਰ ਗਰਗ, ਮਾਸਟਰ ਰਜੇਸ਼ ਕੁਮਾਰ