ਸੀਵਰੇਜ ਦੀਆਂ ਮੈਨ ਪਾਈਪਾਂ ਵਿੱਚ ਸ਼ਰਾਰਤੀ ਅਨਸਰਾਂ ਦੇ ਫਸਾਏ ਪਲਾਸਟਿਕ ਦੇ ਥੈਲੇ ਕੌਂਸਲ ਟੀਮਾਂ ਨੇ ਕੱਢੇ ਬਾਹਰ
ਸੀਵਰੇਜ ਵਿੱਚ ਥੈਲੇ ਫਸਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ-ਵਿੱਕੀ ਮਿੱਤਲ
ਅਮਲੋਹ(ਅਜੇ ਕੁਮਾਰ)
ਨਗਰ ਕੌਂਸਲ ਅਮਲੋਹ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਮੈਨ ਸੀਵਰੇਜ ਦੀ ਸਫ਼ਾਈ ਕੀਤੀ ਜਾ ਰਹੀ ਹੈ ਜਿਸ ਦੌਰਾਨ ਪਾਈਪਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਫਸਾਏ ਥੈਲੇ ਨਿਕਲੇ ਉਥੇ ਵੱਡੀ ਮਾਤਰਾ ਵਿੱਚ ਖਾਲੀ ਬੋਤਲਾਂ ਨਿਕਲੀਆਂ। ਇਹ ਜਾਣਕਾਰੀ ਨਗਰ ਕੌਂਸਲ ਅਮਲੋਹ ਦੇ ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ਨੇ ਦਿੰਦਿਆ ਦੱਸਿਆ ਕਿ ਕੁਝ ਸਮੇਂ ਤੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਸਨ। ਇਸ ਸਮੱਸਿਆ ਨੂੰੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਟੀਮਾਂ ਨੇ ਸੀਵਰੇਜ ਦੀ ਜਾਂਚ ਕੀਤੀ ਅਤੇ ਜਦੋਂ ਪਾਈਪਾਂ ਖੋਲ੍ਹੀਆਂ ਤਾਂ ਉਨ੍ਹਾਂ ਵਿੱਚੋਂ ਭਰੇ ਹੋਏ ਪਲਾਸਟਿਕ ਦੇ ਥੈਲੇ ਅਤੇ ਖ਼ਾਲੀ ਬੋਤਲਾਂ ਵੱਡੀ ਮਾਤਰਾ ਵਿੱਚ ਮਿਲਿਆ ਜੋਂ ਸੀਵਰੇਜ ਜਾਮ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਨ੍ਹਾਂ ਦੀ ਪਹਿਚਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅਜਿਹਾ ਕੰਮ ਕਰਦੇ ਵੇਖਣ ਤਾਂ ਉਸ ਦੀ ਸੂਚਨਾ ਤੁਰੰਤ ਕੌਂਸਲ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਇਸ ਲਈ ਲੋਕਾਂ ਨੂੰ ਸਾਥ ਦੇਣ ਦੀ ਜਰੂਰਤ ਹੈ।
ਫੋਟੋ ਕੈਪਸਨ: ਸੀਵਰੇਜ ਦੀ ਮੈਨ ਲਾਈਨ ਦੀ ਸਫ਼ਾਈ ਮੌਕੇ ਬਾਹਰ ਕੱਢੇ ਜਾ ਰਹੇ ਥੈਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ਅਤੇ ਹੋਰ।