ਧਰਮ ਪ੍ਰਚਾਰਕ ਰਘਬੀਰ ਸਿੰਘ ਛੇਹਰਟਾ ਨੇ ਸੂਦ ਪ੍ਰੀਵਾਰ ਦਾ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਸਿੱਖ ਧਰਮ ਦੇ ਪ੍ਰਚਾਰਕ ਰਘਬੀਰ ਸਿੰਘ ਛੇਹਰਟਾ ਅੰਮ੍ਰਿਤਸਰ ਨੇ ਇਥੇ ਸੂਦ ਪ੍ਰੀਵਾਰ ਦੇ ਨਿਵਾਸ ਉਪਰ ਆ ਕੇ ਇਸ ਪ੍ਰੀਵਾਰ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕਰਦਿਆ ਉਨ੍ਹਾਂ ਦਾ ਵਿਸੇਸ਼ ਸਨਮਾਨ ਕੀਤਾ ਅਤੇ ਇਸ ਪ੍ਰੀਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸੂਦ ਪ੍ਰੀਵਾਰ ਦਾ ਹਰ ਧਰਮ ਦੀ ਸੇਵਾ ਵਿਚ ਵਡਮੁੱਲਾ ਯੋਗਦਾਨ ਹੈ ਜਿਸ ਤੋਂ ਸਾਨੂੰ ਸੇਧ ਲੈਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਇਸ ਮੌਕੇ ਬਜੁਰਗ ਪੱਤਰਕਾਰ ਰਾਮ ਸਰਨ ਸੂਦ, ਰਿਟ. ਸਿਖਿਆ ਡਾਇਰੈਕਟਰ ਰੋਸ਼ਨ ਸੂਦ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਕਿਆਂਸ਼ ਸੂਦ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਧਰਮ ਪ੍ਰਚਾਰਕ ਰਘਬੀਰ ਸਿੰਘ ਛੇਹਰਟਾ ਸੂਦ ਪ੍ਰੀਵਾਰ ਦਾ ਸਨਮਾਨ ਕਰਦਾ ਹੋਇਆ।