ਓਮ ਪ੍ਰਕਾਸ਼ ਬਾਂਸਲ ਸਕੂਲ ਨੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦਾ ਕੀਤਾ ਸਵਾਗਤ ਅਤੇ ਮਨਾਇਆ ਜਸ਼ਨ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਓਮ ਪ੍ਰਕਾਸ਼ ਬਾਂਸਲ ਸਕੂਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਵਿੱਚ ਬੈਗ, ਨਵੇਂ ਦੋਸਤ ਅਤੇ ਨਵੀਂ ਸ਼ੁਰੂਆਤ-ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਪਹਿਲੀ ਜਮਾਤ ਦੇ ਛੋਟੇ ਵਿਦਿਆਰਥੀਆਂ ਦਾ ਸੁੰਦਰ ਅਤੇ ਉਤਸ਼ਾਹੀ ਢੰਗ ਨਾਲ ਸਵਾਗਤ ਕੀਤਾ। ਇਸ ਮੌਕੇ ਸਕੂਲੀ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਨੂੰ ਆਕਰਸ਼ਕ ਪੇਸ਼ਕਾਰੀਆਂ ਰਾਹੀਂ ਸਾਂਝਾ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ ਜਿਸ ਉਪਰੰਤ ‘ਨਵੀਂ ਸ਼ੁਰੂਆਤ ਦਾ ਜਾਦੂ’ ਵਿਸ਼ੇ ’ਤੇ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਨੇ ‘ਸਫਲਤਾ ਦਾ ਥੈਲਾ’ ਨਾਮਕ ਨਾਟਕ ਪੇਸ਼ ਕੀਤਾ ਜਿਸ ਵਿੱਚ ਸਕੂਲੀ ਜੀਵਨ ਦੇ ਜ਼ਰੂਰੀ ਮੁੱਲ ਜਿਵੇਂ ਗਿਆਨ, ਦੋਸਤੀ, ਸਮੇਂ ਦੀ ਪਾਬੰਦਤਾ ਅਤੇ ਦਿਆਲਤਾ ਨੂੰ ਦਰਸਾਇਆ ਗਿਆ। ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਛੋਟੇ ਬੱਚਿਆਂ ਦਾ ਸਵਾਗਤ ਕਰਦੇ ਹੋਏ ਨਵੇਂ ਵਿਦਿਅਕ ਸਾਲ ਦੀ ਸ਼ੁਰੂਆਤ ਮੌਕੇ ਵਧਾਈ ਅਤੇ ਸੁਭਕਾਮਨਾਵਾਂ ਦਿਤੀਆਂ। ਉਨ੍ਹਾਂ ਕਿਹਾ ਕਿ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਆਸ ਕੀਤੀ ਕਿ ਉਹ ਸਕੂਲ ਨੂੰ ਸਿਰਫ਼ ਕਿਤਾਬਾਂ ਅਤੇ ਪ੍ਰੀਖਿਆਵਾਂ ਤੋਂ ਪਰੇ ਇੱਕ ਅਜਿਹੀ ਜਗਾ ਸਮਝਣਗੇ ਜਿੱਥੇ ਆਪਣੀ ਸ਼ਖਸੀਅਤ ਦਾ ਵਿਕਾਸ ਕਰਨਗੇ। ਉਨ੍ਹਾਂ ਕਿਹਾ ਆਓ ਸਾਰੇ ਮਿਲ ਕੇ ਇੱਕ ਸਕਾਰਾਤਮਕ ਅਤੇ ਸਹਾਇਕ ਮਾਹੌਲ ਬਣਾਈਏ ਜਿੱਥੇ ਹਰ ਬੱਚਾ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ।
ਫੋਟੋ ਕੈਪਸ਼ਨ: ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀ।