
ਜ਼ਿਲਾ ਬਾਰ ਰੂਮ ਵਿੱਚ ਖੂਨਦਾਨ ਕੈਂਪ ਲਗਾਇਆ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜਿਲਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖੂਨ ਦਾਨ ਕੈਂਪ ਜਿਲਾ ਬਾਰ ਰੂਮ ਵਿੱਚ ਲਗਾਇਆ ਗਿਆ, ਜਿਸ ਦਾ ਉਦਘਾਟਨ ਜਿਲਾ ਅਤੇ ਸੈਸ਼ਨ ਜੱਜ ਅਰਨ ਗੁਪਤਾ ਨੇ ਕੀਤਾ। ਕੈਂਪ ਵਿੱਚ ਜੱਜ ਸਾਹਿਬਾਨ, ਵਕੀਲ, ਪੁਲਿਸ ਅਫਸਰ, ਮੁਲਾਜ਼ਮ, ਰੋਟਰੀ ਕਲੱਬ ਫਤਹਿਗੜ੍ਹ ਸਾਹਿਬ ਦੇ ਅਹੱਦੇਦਾਰਾਂ ਆਦਿ ਨੇ ਭਾਗ ਲਿਆ ਅਤੇ ਐਡਵੋਕੇਟ ਜਗਜੀਤ ਸਿੰਘ ਚੀਮਾ ਨੇ 40ਵੀਂ ਵਾਰ ਖੂਨ ਦਾਨ ਕੀਤਾ। ਜਿਲਾ ਅਤੇ ਸੈਸ਼ਨ ਜੱਜ ਅਰੁਣ ਗੁਪਤਾ, ਜਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਕੈਂਪ ਵਿੱਚ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਡਾਕਟਰਾਂ ਦੀ ਟੀਮ ਨੇ 65 ਯੂਨਿਟ ਖੂਨ ਇਕੱਤਰ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ ਜਿਸ ਨਾਲ ਅਸੀ ਕਿਸੇ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਨਸ਼ਿਆਂ ਖਿਲਾਫ਼ ਚਲ ਰਹੀ ਮੁਹਿੰਮ ਵਿਚ ਸਹਿਯੋਗ ਦੀ ਵੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦਿਤੇ ਗਏ। ਇਸ ਮੌਕੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਦਿਪਤੀ ਗੋਇਲ, ਏਸੀਜੇਐਮ ਜਗਬੀਰ ਸਿੰਘ ਮਹਿੰਦੀ ਰੱਤਾ, ਪੈਮਲਪ੍ਰੀਤ ਕੌਰ ਸੀਜੇਐਮ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਬ੍ਰਿਜਮੋਹਨ ਸਿੰਘ, ਉਪ ਪੁਲੀਸ ਕਪਤਾਨ ਸੁਖਨਾਜ ਸਿੰਘ, ਰਮਿੰਦਰ ਸਿੰਘ ਕਾਹਲੋ, ਇੰਸਪੈਕਟਰ ਅਮਰਦੀਪ ਸਿੰਘ, ਐਸਐਚਓ ਇੰਦਰਜੀਤ ਸਿੰਘ, ਵਾਈਸ ਪ੍ਰਧਾਨ ਅਜੀਤ ਪਾਲ ਸਿੰਘ, ਜੁਆਇੰਟ ਸੈਕਟਰੀ ਅਮਨਦੀਪ ਸਿੰਘ ਚੀਮਾ, ਗੁਰਸੇਵਕ ਸਿੰਘ, ਕੁਲਵੰਤ ਸਿੰਘ ਖੇੜਾ, ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾ, ਹਰਦੇਵ ਸਿੰਘ ਰਾਏ, ਐਮਪੀਐਸ ਬਤਰਾ, ਪ੍ਰਿਤਪਾਲ ਸਿੰਘ ਸਿਆਣ, ਕੇਐਸ ਮੋਹੀ, ਸੁਰਿੰਦਰ ਸਿੰਘ ਮਾਨ, ਬਲਵੀਰ ਸਿੰਘ, ਆਰ ਐਸ ਕੰਗ, ਮਨਰਾਜ ਸਿੰਘ ਕੰਗ, ਦਮਨਦੀਪ ਸਿੰਘ, ਜਸਵਿੰਦਰ ਸਿੰਘ ਗਰੇਵਾਲ, ਰਜਿੰਦਰ ਸਿੰਘ ਖੁਰਮੀ, ਗੁਰਚਰਨ ਸਿੰਘ, ਜੀ ਐਸ ਗੁਰਨਾ, ਗੁਲਕਰਨ ਸਿੰਘ ਸੰਧੂ, ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਲਲਿਤ ਗੁਪਤਾ, ਨਵਜੋਤ ਸਿੰਘ ਸਿੱਧੂ, ਹਰਕਮਲ ਸਿੰਘ, ਰਮਨਦੀਪ ਸਿੰਘ, ਕਰਮਜੀਤ ਸਿੰਘ ਮੋਹੀ, ਜਗਪਾਲ ਸਿੰਘ ਚਹਿਲ, ਸੁਖਜਿੰਦਰ ਸਿੰਘ ਮਾਰਵਾ, ਡੀਐਸ ਬਾਠ, ਜਤਿੰਦਰ ਕੌਰ, ਸੁਖਜੀਤ ਕੌਰ, ਰਜਿੰਦਰ ਕੌਰ, ਲਵਪ੍ਰੀਤ ਕੌਰ ਗਿਲ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਜਸਵੀਰ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜਿਲਾ ਅਤੇ ਸੈਸ਼ਨ ਜੱਜ ਅਰੁਣ ਗੁਪਤਾ, ਜਿਲਾ ਪੁਲਿਸ ਮੁਖੀ ਸੁਭਮ ਅਗਰਵਾਲ ਅਤੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ।