
ਫੈਜੂਲਾਪੁਰ ਦੀ ਪੰਚਾਇਤ ਵਲੋਂ ਇਨਸਾਫ਼ ਨਾ ਦੇਣ ‘ਤੇ ਡਿਪਟੀ ਕਮਿਸਨਰ ਤੋਂ ਇਨਸਾਫ਼ ਲਈ ਲਾਈ ਗੁਹਾਰ
ਅਮਲੋਹ(ਅਜੇ ਕੁਮਾਰ)
ਅਮਲੋਹ ਬਲਾਕ ਦੇ ਪਿੰਡ ਫੈਜੂਲਾਪੁਰ ਦੀ ਅੰਗਹੀਣ ਰਾਜਵੀਰ ਕੌਰ ਪੁੱਤਰੀ ਚੰਦ ਸਿੰਘ ਨੇ ਡਿਪਟੀ ਕਮਿਸਨਰ ਨੂੰ ਲਿਖਤੀ ਪੱਤਰ ਭੇਜ ਕੇ ਦਸਿਆ ਕਿ ਪਿੰਡ ਵਿਚ ਰਣਜੀਤ ਕੌਰ ਮਹਿਲਾ ਸਰਪੰਚ ਹੈ ਪ੍ਰੰਤੂ ਇਸ ਦਾ ਦਿਓਰ ਰਾਜਿੰਦਰ ਸਿੰਘ ਹੀ ਸਾਰਾ ਕੰਮ ਦੇਖਦਾ ਹੈ। ਉਸ ਦਾ ਪਿਤਾ ਮਜਦੂਰੀ ਕਰਦਾ ਹੈ ਅਤੇ ਉਸ ਦਾ ਭਰਾ ਵੀ ਅੰਗਹੀਣ ਹੈ। ਉਸ ਨੇ ਦਸਿਆ ਕਿ ਉਨ੍ਹਾਂ ਦੇ ਘਰ ਵਿਚ ਕੋਈ ਵੀ ਕਮਾਉਂਣ ਵਾਲਾ ਨਹੀਂ ਅਤੇ ਉਨ੍ਹਾ ਦਾ ਮਕਾਨ ਵੀ ਕੱਚਾ ਹੈ। ਉਸ ਨੇ ਦਸਿਆ ਕਿ ਉਸ ਨੇ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਸਹਾਇਤਾ ਲੈਣ ਲਈ ਅਰਜੀ ਮੇਟ ਨੂੰ ਔਨਲਾਈਨ ਅੱਪਲੋਡ ਕਰਨ ਲਈ ਕਿਹਾ ਸੀ ਪ੍ਰੰਤੂ ਉਹ ਸਰਪੰਚਣੀ ਦੇ ਦਿਓਰ ਨਾਲ ਕਥਿਤ ਮਿਲ ਕੇ ਇਸ ਨੂੰ ਅਲੋਡ ਨਹੀਂ ਕਰ ਰਿਹਾ। ਉਸ ਨੇ ਗਰੀਬ ਪ੍ਰੀਵਾਰ ਨਾਲ ਪੱਖਪਾਤ ਕਰਨ ਦਾ ਦੋਸ ਲਾਉਂਦਿਆ ਡਿਪਟੀ ਕਮਿਸਨਰ ਤੋਂ ਇਨਸਾਫ਼ ਲਈ ਗੁਹਾਰ ਲਗਾਈ ਹੈ। ਇਸੇ ਤਰ੍ਹਾਂ ਸਵਰਨਜੀਤ ਕੌਰ ਵਿਧਵਾ ਗੁਰਚਰਨ ਸਿੰਘ ਨੇ ਵੀ ਪੱਖਪਾਤ ਦਾ ਦੋਸ ਲਾਉਂਦੇ ਹੋਏ ਕਿਹਾ ਕਿ ਉਸ ਦਾ ਨਾਮ ਮਗਨਰੇਗਾ ਵਿਚ ਨਹੀਂ ਪਾਇਆ ਜਾ ਰਿਹਾ। ਉਸ ਨੇ ਦਸਿਆ ਕਿ ਮਨਰੇਗਾ ਕਾਮੇ 100 ਦਿਨ ਕੰਮ ਦੀ ਗਰੰਟੀ ਹੁੰਦੀ ਹੈ ਪ੍ਰੰਤੂ 2024 ਵਿਚ ਉਸ ਨੂੰ ਕੇਵਲ 6 ਦਿਨ ਦੀ ਦਿਹਾੜੀ ਦਿਤੀ ਹੈ। ਇਸ ਤਰ੍ਹਾਂ ਉਸ ਨਾਲ ਵੱਡਾ ਧੋਖਾ ਕੀਤਾ ਹੈ। ਉਹ ਇਸ ਸਬੰਧੀ ਬਲਾਕ ਦਫ਼ਤਰ ਅਮਲੋਹ ਕਈ ਵਾਰ ਪਹੁੰਚ ਕਰ ਚੁਕੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਕਿਹਾ ਕਿ ਉਹ ਵਿਧਵਾ ਅਤੇ ਬੇਸਹਾਰਾ ਔਰਤ ਹੈ। ਉਸ ਦੇ 3 ਲੜਕੀਆਂ ਹਨ ਅਤੇ ਘਰ ਵਿਚ ਮੁਸਕਲ ਨਾਲ ਗੁਜਾਰਾ ਚਲਦਾ ਹੈ। ਉਸ ਨੇ ਵੀ ਇਨਸਾਫ਼ ਲਈ ਗੁਹਾਰ ਲਗਾਈ ਹੈ। ਇਸ ਸਬੰਧੀ ਜਦੋ ਸਰਪੰਚ ਰਣਜੀਤ ਕੌਰ ਨਾਲ ਸੰਪਰਕ ਕਰਨ ਲਈ ਫ਼ੋਨ ਕੀਤਾ ਤਾਂ ਉਸ ਨੇ ਫ਼ੋਨ ਨਹੀਂ ਚੁਕਿਆ। ਉਸ ਦੇ ਦਿਓਰ ਰਾਜਿੰਦਰ ਸਿੰਘ ਨੇ ਦੋਸ਼ਾ ਨੂੰ ਗਲਤ ਦੱਸਿਆ।
ਫ਼ੋਟੋ ਕੈਪਸਨ: ਅੰਗਹੀਣ ਰਾਜਵੀਰ ਕੌਰ ਅਤੇ ਉਸ ਦਾ ਪਿਤਾ ਚੰਦ ਸਿੰਘ ਕੱਚੇ ਮਕਾਨ ਵਿਚ ਬੈਠੇ ਆਪਣੀ ਦਰਦਭਰੀ ਦਾਸਤਾਨ ਦਸਦੇ ਹੋਏ।
ਫ਼ੋਟੋ ਕੈਪਸਨ: ਵਿਧਵਾ ਸਵਰਨਜੀਤ ਕੌਰ ਦਰਦਭਰੀ ਦਾਸਤਾਨ ਦਸਦੀ ਹੋਈ।