ਮੰਡੀ ਗੋਬਿੰਦਗੜ੍ਹ ਚੌਕ ‘ਚ ਆਵਾਜਾਈ ਦਾ ਜਾਮ ਰਹਿਣ ਕਾਰਣ ਲੋਕ ਪ੍ਰੇਸ਼ਾਨ
ਅਮਲੋਹ(ਅਜੇ ਕੁਮਾਰ)
ਅਮਲੋਹ ਦੇ ਮੰਡੀ ਗੋਬਿੰਦਗੜ੍ਹ ਚੌਕ ਵਿਚ ਅਕਸਰ ਹੀ ਭਾਰੀ ਆਵਾਜਾਈ ਹੋਣ ਕਾਰਣ ਲੋਕਾਂ ਨੂੰ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਹਾਦਸੇ ਵਾਪਰਨ ਦਾ ਵੀ ਡਰ ਰਹਿੰਦਾ ਹੈ। ਇਸ ਚੌਕ ਤੋਂ ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਨਾਭਾ-ਪਟਿਆਲਾ ਨੂੰ ਸੜ੍ਹਕਾਂ ਜਾਦੀਆਂ ਹਨ ਅਤੇ ਸਾਮ ਸਮੇਂ ਤਾਂ ਲੰਘਣਾ ਵੀ ਮੁਸਕਲ ਹੋ ਜਾਦਾ ਹੈ ਜਿਸ ਕਾਰਣ ਪੈਦਲ ਜਾਣ ਵਾਲੇ ਲੋਕਾਂ ਨੂੰ ਵੀ ਮੁਸਕਲ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਦੁਕਾਨਦਾਰਾਂ ਨੂੰ ਵੀ ਭਾਰੀ ਮੁਸਕਲ ਆ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਚੌਕ ਵਿਚ ਟ੍ਰੈਫ਼ਿਕ ਕਰਮਚਾਰੀ ਦੀ ਪੱਕੀ ਡਿਊਟੀ ਲਗਾਈ ਜਾਵੇ ਤਾਂ ਜੋਂ ਕੋਈ ਵੱਡਾ ਹਾਦਸਾ ਨਾ ਵਾਪਰੇ ਅਤੇ ਲੋਕ ਅਸਾਨੀ ਨਾਲ ਇਥੋ ਗੁਜਰ ਸਕਣ।
ਫ਼ੋਟੋ ਕੈਪਸਨ: ਮੰਡੀ ਗੋਬਿੰਦਗੜ੍ਹ ਚੌਕ ਵਿਚ ਭਾਰੀ ਆਵਾਜਾਈ ਹੋਣ ਕਾਰਣ ਵਾਹਨਾਂ ਦੀਆਂ ਲੱਗੀਆਂ ਕਤਾਰਾਂ ਦਾ ਦ੍ਰਿਸ਼