ਭਾਜਪਾ ਨੇਤਾ ਸਾਹਿਲ ਗੋਇਲ ਦੇ ਪਿਤਾ ਦੀ ਸਿਵ ਸੈਨਾ ਆਗੂ ਪਵਨ ਗੁਪਤਾ ਨੇ ਪੁਛਿਆ ਹਾਲ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪਿਛਲੇ ਕਈ ਦਿਨਾਂ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਬਜਰੰਗ ਦਲ ਦੇ ਰਾਸਟਰੀ ਮੰਤਰੀ ਸਾਹਿਲ ਗੋਇਲ ਦੇ ਪਿਤਾ ਡੀਐਮਸੀ ਹਸਪਤਾਲ ਲੁਧਿਆਣਾ ਵਿਚ ਇਲਾਜ ਅਧੀਨ ਹਨ। ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਪ੍ਰਧਾਨ ਸ਼ੇਰ ਹਿੰਦ ਪਵਨ ਕੁਮਾਰ ਗੁਪਤਾ ਨੇ ਲੁਧਿਆਣਾ ਜਾ ਕੇ ਵਿਸੇਸ ਤੌਰ ‘ਤੇ ਸ੍ਰੀ ਗੋਇਲ ਦੇ ਪਿਤਾ ਦਾ ਹਾਲ ਚਾਲ ਪੁਛਿਆ ਅਤੇ ਜਲਦੀ ਤੰਦਰਸੁਤੀ ਦੀ ਅਰਦਾਸ ਕੀਤੀ। ਇਸ ਨਾਲ ਉਨ੍ਹਾਂ ਸ੍ਰੀ ਗੋਇਲ ਦਾ ਮਨੋਬਲ ਵਧਾਇਆ ਅਤੇ ਪਾਰਟੀ ਵਰਕਰਾਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ। ਸ੍ਰੀ ਗੁਪਤਾ ਨੇ ਭਰੋਸਾ ਦਿਤਾ ਕਿ ਉਹ ਦੁੱਖ-ਸੁੱਖ ਵਿਚ ਸ੍ਰੀ ਗੋਇਲ ਨਾਲ ਚਟਾਨ ਵਾਂਗ ਖੜ੍ਹੇ ਹਨ।
ਫੋਟੋ ਕੈਪਸ਼ਨ:ਸਿਵ ਸੈਨਾ ਆਗੂ ਪਵਨ ਗੁਪਤਾ ਲੁਧਿਆਣਾ ਹਸਪਤਾਲ ਵਿਚ ਸਾਹਿਲ ਗੋਇਲ ਨਾਲ ਉਸ ਦੇ ਪਿਤਾ ਬਾਰੇ ਗਲਬਾਤ ਕਰਦੇ ਹੋਏ।