
ਮੱਧ ਪ੍ਰਦੇਸ਼ ਤੋਂ ਆਈਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਮੈਬਰ ਰਿਆ ਅਤੇ ਸਾਬਕਾ ਚੇਅਰਮੈਨ ਭੁੱਟਾ ਨੇ ਕੀਤਾ ਸਨਮਾਨ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਜਬਲਪੁਰ (ਮੱਧ ਪ੍ਰਦੇਸ਼) ਤੋਂ ਗੁਰੂ ਸਾਹਿਬ ਜੀ ਦੇ ਚਰਨ ਛੋਹ ਸਥਾਨਾਂ ਦੇ ਦਰਸ਼ਨਾਂ ਅਤੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਹ ਜਾਣਕਾਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੈਣੀ ਜਬਲਪੁਰ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਜਬਲਪੁਰ ਤੋਂ ਲਗਾਤਾਰ 16 ਸਾਲਾਂ ਤੋਂ ਸਿੱਖ ਸੰਗਤਾਂ ਦਾ ਜੱਥਾ ਗੁਰੂ ਘਰਾ ਦੇ ਦਰਸ਼ਨਾਂ ਲਈ ਆ ਰਿਹਾ ਹੈ। ਇਸ ਸਾਲ ਵੀ 160 ਪ੍ਰਾਣੀਆਂ ਦਾ ਜੱਥਾ ਗੁਰੂ ਘਰਾਂ ਦੀ ਯਾਤਰਾ ਲਈ ਆਇਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਅਵਤਾਰ ਸਿੰਘ ਰਿਆ ਅਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸਨਮਾਨ ਕਰਦੇ ਹੋਏ ਜੀ ਆਇਆ ਆਖਿਆ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ ਸੈਣੀ ਸਮਾਜ ਸਭਾ, ਸੁਖਵਿੰਦਰ ਸਿੰਘ ਜੈਲਦਾਰ, ਬੰਤ ਸਿੰਘ ਮਡੋਫਲ, ਅਵਤਾਰ ਸਿੰਘ ਬਾਂਗਾ, ਅਜੀਤ ਸਿੰਘ ਨਈਅਰ, ਰਣਜੀਤ ਸਿੰਘ ਬਾਮਰਾ, ਸਤਵਿੰਦਰ ਸਿੰਘ, ਦਲਵੀਰ ਸਿੰਘ ਜੱਸਲ, ਹਰਦੀਪ ਸਿੰਘ ਖਾਲਸਾ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸ਼੍ਰੋਮਣੀ ਕਮੇਟੀ ਮੈਬਰ ਅਵਤਾਰ ਸਿੰਘ ਰਿਆ ਅਤੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਜਥੇ ਦੇ ਮੈਬਰਾਂ ਦਾ ਸਨਮਾਨ ਕਰਦੇ ਹੋਏ।