
2 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਹੁਕਮਾਂ ਤੇ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਸਰਹਿੰਦ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸਤ ਅਤੇ ਚੈਕਿੰਗ ਦੌਰਾਨ ਪਿੰਡ ਤਰਖਾਣ ਮਾਜਰਾ ਤੋਂ ਪਿੰਡ ਸੋਂਢੇ ਵੱਲ ਜਾ ਰਹੇ ਸੀ, ਜਦੋਂ ਉਹ ਤਰਖਾਣ ਮਾਜਰੇ ਵਾਲੀ ਨਹਿਰ ਦੇ ਪੁੱਲ ‘ਤੇ ਪੁੱਜੇ ਤਾਂ ਸਾਹਮਣੇ ਤੋਂ ਇਕ ਵਿਅਕਤੀ ਆ ਰਿਹਾ ਸੀ ਜਿਸ ਨੇ ਪੁਲਿਸ ਦੀ ਗੱਡੀ ਦੇਖ ਕੇ ਆਪਣੀ ਪੈਂਟ ਦੀ ਜੇਬ ਵਿੱਚ ਇੱਕ ਲਿਫਾਫਾ ਕੱਢ ਕੇ ਸੁੱਟ ਦਿੱਤਾ ਅਤੇ ਨਹਿਰ ਦੀ ਪੱਟੜੀ ਦੇ ਕੱਟ ਵੱਲ ਨੂੰ ਮੁੜ ਗਿਆ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਤਾਂ ਉਸ ਨੇ ਆਪਣਾ ਨਾਮ ਪੁਨੀਤ ਸ਼ਰਮਾ ਵਾਸੀ ਨਵੀਂ ਆਬਾਦੀ ਖੰਨਾ ਦੱਸਿਆ। ਉਸ ਦਾ ਸੁਟਿਆ ਲਿਫ਼ਾਫਾ ਚੈਕ ਕੀਤਾ ਜਿਸ ਵਿਚੋ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ‘ਤੇ ਉਸ ਖਿਲਾਫ ਥਾਣਾ ਸਰਹੰਦ ਵਿਖੇ ਐਨਡੀਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੋਟੋ ਕੈਪਸ਼ਨ: ਗ੍ਰਿਫਤਾਰ ਵਿਅਕਤੀ ਪੁਲਿਸ ਪਾਰਟੀ ਨਾਲ।