
ਡੇਂਗੂ, ਮਲੇਰੀਆ ਅਤੇ ਲੂ ਤੋ ਬਚਾਅ ਲਈ ਜਾਗਰੂਕਤਾ ਗਤੀਵਿਧੀਆ ਜਾਰੀ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸਿਵਲ ਸਰਜਨ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ ਦੀ ਅਗਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੌੜ ਵਿੱਖੇ ਗਰਮੀ ਦੇ ਮੋਸਮ ਵਿੱਚ ਹੋਣ ਵਾਲੀ ਬਿਮਾਰੀਆ ਜਿਵੇਂ ਕਿ ਡੇਂਗੂ, ਮਲੇਰੀਆ ਅਤੇ ਲੂ ਤੋ ਬਚਾਅ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਭਾਗ ਦੇ ਰਜਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਸਮੇਂ ਸਮੇਂ ਤੇ ਗਰਮੀ ਦੇ ਮੋਸਮ ਵਿੱਚ ਬਿਮਾਰੀਆ ਤੋਂ ਬਚਣ ਲਈ ਅਡਵਾਈਜਰੀ ਜਾਰੀ ਕੀਤੀ ਜਾਂਦੀ ਹੈ ਕਿ ਲੋਕ ਮੱਛਰਾ ਦੇ ਖਾਤਮੇ ਲਈ ਗਮਲਿਆ, ਪੁਰਾਣੇ ਟਾਇਰਾ ਅਤੇ ਕੁਲਰਾ ਦੀ ਸਾਫ ਸਫਾਈ ਰੱਖਣ। ਉਨ੍ਹਾਂ ਕਿਹਾ ਕਿ ਗਰਮੀ ਦੇ ਮੋਸਮ ਵਿੱਚ ਲੂ ਤੋਂ ਬੱਚਣ ਲਈ ਦੁਪਹਿਰ 11 ਤੋ 4 ਵਜੇ ਤੱਕ ਜਰੂਰੀ ਕੰਮ ਤੋ ਬਗੈਰ ਨਾ ਨਿਕਲਨ ਜਰੂਰਤ ਪੈਣ ਤੇ ਸਿਰ ਨੂੰ ਢੱਕ ਕੇ ਹੀ ਬਾਹਰ ਨਿਕਲਨ ਅਤੇ ਵੱਧ ਤੋ ਵੱਧ ਪਾਣੀ ਦਾ ਇਸਤੇਮਾਲ ਕਰਨ। ਉਨ੍ਹਾਂ ਲੋਕਾ ਨੂੰ ਸਰਕਾਰ ਵੱਲੋ ਸਿਹਤ ਪੱਖੀ ਕਤਿੇ ਉਪਰਾਲੇਆ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਫੋਟੋ ਕੈਪਸ਼ਨ: ਸਿਹਤ ਵਿਭਾਗ ਦੇ ਅਧਿਕਾਰੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ।