
ਸਰਕਾਰੀ ਹਾਈ ਸਕੂਲ ਨੂਰਪੁਰਾ ਦੇ ਵਿਦਿਆਰਥੀ ਲਈ ਐਨਆਰਆਈ ਨੇ ਏਸੀ ਦਾਨ ਕੀਤਾ
ਅਮਲੋਹ(ਅਜੇ ਕੁਮਾਰ)
ਸਰਕਾਰੀ ਹਾਈ ਸਕੂਲ ਨੂਰਪੁਰਾ ਦੀ ਮੁੱਖ-ਅਧਿਆਪਕਾ ਤਲਵੀਰ ਕੌਰ, ਸਰਪੰਚ ਚਰਨਜੀਤ ਸਿੰਘ ਅਤੇ ਕੰਪਿਊਟਰ ਫ਼ੈਕਲਟੀ ਗੁਰਪ੍ਰੀਤ ਸਿੰਘ ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਐਨਆਰਆਈ ਮੇਹਰਮਾਨ ਸਿੰਘ (ਇੰਗਲੈਂਡ) ਨੇ ਸਕੂਲ ਦੇ ਵਿਦਿਆਰਥੀਆਂ ਨੂੰ ਏਸੀ ਦਾਨ ਵੱਜੋਂ ਦਿੱਤਾ। ਉਨ੍ਹਾਂ ਭਵਿਖ ਵਿਚ ਵੀ ਸਕੂਲ ਨੂੰ ਸਹਿਯੋਗ ਦਾ ਭਰੋਸਾ ਦਿਤਾ। ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਨਾਲ ਬਹੁਤ ਵਧੀਆ ਗਰਾਊਂਡ ਤਿਆਰ ਕੀਤਾ ਗਿਆ ਹੈ ਅਤੇ ਸਕੂਲ ਦੇ ਸਰਵਪੱਖੀ ਵਿਕਾਸ ਵਿੱਚ ਪੰਚਾਇਤ ਵੱਲੋਂ ਹਰ ਪੱਖੋ ਸਾਥ ਦਿਤਾ ਜਾਵੇਗਾ। ਇਸ ਮੌਕੇ ਪੰਚ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਕੌਰ, ਹਰਦੇਵ ਸਿੰਘ ਗਰੇਵਾਲ, ਨਰਿੰਦਰ ਸਿੰਘ ਵਾਲੀਆ, ਅਨੀਤਾ ਬਾਂਸਲ, ਕਿਰਨ ਬਾਲਾ, ਹਰਜਿੰਦਰ ਕੌਰ, ਮਨਜਿੰਦਰ ਕੌਰ, ਸਿਮਰਨਜੀਤ ਕੌਰ, ਹਰਵਿੰਦਰ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ ਅਤੇ ਕੇਵਲ ਕ੍ਰਿਸ਼ਨ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਐਨਆਰਆਈ ਮੇਹਰਮਾਨ ਸਿੰਘ ਨੂਰਪੁਰਾ ਸਕੂਲ ਨੂੰ ਏਸੀ ਦਾਨ ਵਜੋਂ ਦਿੰਦਾ ਹੋਇਆ।