
ਗੁਰਦੁਆਰਾ ਸਿੰਘ ਸਭਾ ਮੰਡੀਗੌਬਿੰਦਗੜ ਤੋਂ ਤਖਤ ਸ੍ਰੀ ਪਟਨਾ ਸਾਹਿਬ ਲਈ ਸੰਗਤਾਂ ਦੀ ਬੱਸ ਦਰਸ਼ਨਾਂ ਲਈ ਹੋਈ ਰਵਾਨਾ।
ਮੰਡੀਗੌਬਿੰਦਗੜ(ਅਜੇ ਕੁਮਾਰ)
ਸਮੇਂ ਸਮੇਂ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਉਣਾ ਕਿਸੇ ਭਾਗਾਂ ਵਾਲੇ ਇਨਸਾਨ ਦੇ ਹਿੱਸੇ ਆਉਂਦਾ ਹੈ। ਜਿਸ ਲਈ ਹਰ ਵਿਆਕਤੀ ਨੂੰ ਅਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਸੰਗਤਾਂ ਦੀ ਸੇਵਾ ਤੇ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਦੀ ਸੇਵਾ ਵਿੱਚ ਲਗਾਉਣੇ ਚਾਹੀਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ ਤੇ ਸਰਕਲ ਜਥੇਦਾਰ ਜਰਨੈਲ ਸਿੰਘ ਮਾਜਰੀ ਨੇ ਅੱਜ ਗੁਰਦੁਆਰਾ ਸਿੰਘ ਸਭਾ ਮੰਡੀਗੌਬਿੰਦਗੜ ਤੋਂ ਸੰਗਤਾਂ ਦੇ ਦਰਸ਼ਨਾਂ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਬੱਸ ਰਵਾਨਾ ਕਰਨ ਸਮੇਂ ਕੀਤਾ। ਜਥੇਦਾਰ ਮਾਜਰੀ ਨੇ ਦੱਸਿਆ ਕਿ ਬਾਬਾ ਸਰਬਜੀਤ ਸਿੰਘ ਭੱਲਾ ਫਿਰੌਰ ਵਾਲਿਆਂ ਦੀ ਅਗਵਾਈ ਤੇ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਦਲ ਮੰਡੀਗੌਬਿੰਦਗੜ ਦੇ ਸਹਿਯੋਗ ਨਾਲ ਇਹ ਯਾਤਰਾਵਾਂ ਲੰਮੇ ਸਮੇਂ ਤੋਂ ਨਿਰੰਤਰ ਜ਼ਾਰੀ ਹਨ।ਉਸੇ ਕੜੀ ਤਹਿਤ ਅੱਜ ਸੰਗਤਾਂ ਦੀ ਇੱਕ ਬੱਸ ਪਟਨਾ ਸਾਹਿਬ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ ਹੈ।ਇਹ ਬੱਸ ਅੱਜ 16 ਮਈ ਨੂੰ ਰਵਾਨਾ ਕੀਤੀ ਗਈ ਹੈ ਤੇ 23 ਮਈ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ ਵਾਪਿਸ ਪਰਤੇਗੀ। ਮਾਜਰੀ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਆਂਗਰਾ ਤੇ ਬਨਾਰਸ ਦੇ ਗੁਰੂਧਾਮਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਜਾਣਗੇ। ਅੱਜ ਗੁਰਦੁਆਰਾ ਸਿੰਘ ਸਭਾ ਮੰਡੀਗੌਬਿੰਦਗੜ ਤੋਂ ਸੰਗਤਾਂ ਦੀ ਪਟਨਾ ਸਾਹਿਬ ਲਈ ਬੱਸ ਰਵਾਨਾ ਕਰਨ ਸਮੇਂ ਭਿੰਦਰ ਸਿੰਘ ਪ੍ਰਧਾਨ, ਜਗਜੀਵਨ ਸਿੰਘ ਉੱਭੀ ਪ੍ਰਧਾਨ, ਸੁਰਿੰਦਰਪਾਲ ਸਿੰਘ ਭਾਟੀਆ,ਭੁਪਿੰਦਰ ਸਿੰਘ ਸ਼ੈਲੀ, ਗੁਰਜੰਟ ਸਿੰਘ ਧਰਮਗੜ੍ਹ, ਜਸਵੀਰ ਸਿੰਘ ਤਰਖੇੜੀ, ਜਥੇਦਾਰ ਸੁਰਜੀਤ ਸਿੰਘ ਬਰੌਗਾ,ਗੁਰਮੀਤ ਸਿੰਘ ਭੱਟੋ, ਗੁਰਜੀਤ ਸਿੰਘ ਬੱਬੂ ਡਡਹੇੜੀ,ਵਿੱਕੀ ਮਾਜਰੀ,ਜੰਟੀ ਮਾਨ ਕੁੰਭ,ਤਾਰਾ ਸਿੰਘ ਬੂਥਗੜ੍ਹ, ਤਲਵਿੰਦਰ ਸਿੰਘ ਮਾਜਰੀ, ਅਮਰਜੀਤ ਸਿੰਘ ਬਰੌਗਾ, ਹਰਭਜਨ ਸਿੰਘ ਧਰਮਗੜ੍ਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸਨ:– ਬਾਬਾ ਸਰਬਜੀਤ ਸਿੰਘ ਭੱਲਾ ਤੇ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਦਲ ਮੰਡੀਗੌਬਿੰਦਗੜ ਦੀ ਅਗਵਾਈ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਸੰਗਤਾਂ ਦੀ ਬੱਸ ਰਵਾਨਾ ਕਰਨ ਸਮੇਂ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਗਜੀਵਨ ਸਿੰਘ ਉੱਭੀ, ਭਿੰਦਰ ਸਿੰਘ ਮੰਡੀ ਤੇ ਹੋਰ ਆਗੂ।