
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਨਾਭਾ ਵਿਖੇ ਦਿੱਤਾ ਜਾਵੇਗਾ ” ਪੁਰਾਣੀ ਪੈਨਸਨ ਬਹਾਲ ਕਰੋ ਦਾ ਵਾਅਦਾ ਯਾਦ ਕਰੋ ਪੱਤਰ-ਨਿਰਭੈ ਮਾਲੋਵਾਲ , ਕਾਕਾ ਬੇਰ ਕਲਾਂ, ਮਨੋਜ ਘਈ।
ਅਮਲੋਹ (ਅਜੇ ਕੁਮਾਰ)
ਪੰਜਾਬ ਦੇ ਨਾਭਾ ਸ਼ਹਿਰ ਵਿਖੇ 25 ਮਈ ਨੂੰ ਪੁੱਜ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੰਜਾਬ ਰਾਜ ਪੈਨਸਨ ਪ੍ਰਾਪਤੀ ਮੰਚ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ
“ਵਾਅਦਾ ਯਾਦ ਕਰੋ ” ਪੱਤਰ ਦਿੱਤਾ ਜਾਵੇਗਾ ਇਹਨਾ ਗੱਲ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਨਿਰਭੈ ਸਿੰਘ ਮਾਲੋਵਾਲ ਪ੍ਰਧਾਨ ਪੰਜਾਬ ਰਾਜ ਪੈਨਸ਼ਨ ਪ੍ਰਾਪਤੀ ਮੰਚ ਵੱਲੋਂ ਕਿਹਾ ਗਿਆ ਓਹਨਾਂ ਕਿਹਾ ਕਿ ਇੱਕ ਹੰਗਾਮੀ ਜੂਮ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਆਗੂਆਂ ਨੇ ਵਿਚਾਰ ਪੇਸ਼ ਕੀਤੇ ਅਤੇ ਫੈਸਲਾ ਕੀਤਾ ਕਿ ਮੰਚ ਵੱਲੋ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵਾਅਦਾ ਯਾਦ ਕਰੋ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਪੰਜਾਬ ਦੇ ਹਰੇਕ ਕੋਨੇ ਤੋ ਸਰਕਾਰੀ ਮੁਲਾਜਮ ਸ਼ਾਮਲ ਹੋਣਗੇ, ਓਨਾਂ ਕਿਹਾ ਕਿ 2022 ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋ ਮੁਲਾਜਮਾਂ ਨੂੰ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਦੀ ਗਾਰੰਟੀ ਦਿੱਤੀ ਸੀ ਅਤੇ ਕਿਹਾ ਸੀ ਕੇ ਕੈਬਨਿਟ
ਦੀ ਪਹਿਲੀ ਮੀਟਿੰਗ ਵਿੱਚ ਪੁਰਾਣੀ ਪੈਨਸਨ ਬਹਾਲ ਹੋਵੇਗੀ । ਸਰਕਾਰ ਵੱਲੋਂ ਇਕ ਨੌਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਪਰ ਤਿੰਨ ਸਾਲ ਬੀਤ ਜਾਣ ਮਗਰੋਂ ਇਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ਤੇ ਮਨੋਜ ਘਈ ਪਟਿਆਲਾ ਨੇ ਕਿਹਾ ਕਿ ਸਾਡੇ ਗੁਆਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸੂਬਾ ਸਰਕਾਰ ਨੇ ਪਹਿਲੀ ਕੈਬਨਿਟ ਵਿੱਚ ਹੀ ਪੁਰਾਣੀ ਪੈਨਸਨ ਲਾਗੂ ਕਰ ਦਿੱਤੀ ਹੈ ।ਉੱਨਾਂ ਕਿਹਾ ਕਿ 2022 ਵਿਚ ਆਦਮੀ ਪਾਰਟੀ ਨੂੰ ਸਰਕਾਰੀ ਮੁਲਾਜ਼ਮਾਂ ਨੇ ਸਭ ਤੋਂ ਵੱਧ ਵੋਟਾਂ ਪਾ ਨੇ ਜਿੱਤਾਇਆ ਸੀ। ਤਾ ਜੋ ਸਰਕਾਰ ਮੁਲਾਜ਼ਮ ਪੱਖੀ ਫੈਸਲੇ ਲੈ ਸਕੇ ਅਤੇ ਪੁਰਾਣੀ ਪੈਨਸਨ ਬਹਾਲ ਹੋਵੇਗੀ ਪਰ ਤਿੰਨ ਸਾਲ ਬੀਤਣ ਮਗਰੋਂ ਵੀ ਕੁੱਝ ਨਹੀ ਹੋਇਆ।
ਇਸ ਮੋਕੇ ਤੇ ਕਾਕਾ ਬੇਰ ਕਲਾਂ ਨੇ ਪ੍ਰਸਾਸਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇ ਨਹੀ ਤਾਂ 25 ਮਈ ਨੂੰ ਨਾਭਾ ਵਿਖੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵਾਅਦਾ ਯਾਦ ਕਰੋ ਪੱਤਰ ਦੇਣ ਲਈ ਨਾਭਾ ਆਉਣਗੇ । ਇਸ ਤਹਿਤ ਜੇਕਰ ਸਰਕਾਰ ਜਾਂ ਪ੍ਰਸਾਸਨ ਕੋਈ ਧੱਕਾ ਕਰਦਾ ਹੈ ਤਾਂ ਇਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਫੋਟੋ ਕੈਪਸ਼ਨ-:ਨਿਰਭੈ ਮਾਲੋਵਾਲ, ਬਲਜਿੰਦਰ ਸਿੰਘ ਬੇਰ ਕਲਾ