
ਸ੍ਰੀ ਸੀਤਲਾ ਮਾਤਾ ਕਮੇਟੀ ਨੇ ਭਗਤਾਂ ਲਈ 3 ਰੋਜ਼ਾ ਹਰਿਦੁਆਰ, ਰਿਸ਼ੀਕੇਸ਼ ਅਤੇ ਨੀਲਕੰਠ ਦਾ ਟੂਰ ਕਰਵਾਇਆ
ਅਮਲੋਹ(ਅਜੇ ਕੁਮਾਰ)
ਸ੍ਰੀ ਸੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਅਤੇ ਸ੍ਰੀ ਸੀਤਲਾ ਮਾਤਾ ਮੰਦਰ ਕਮੇਟੀ ਅਮਲੋਹ ਦੇ ਚੇਅਰਮੈਨ ਸੁਸ਼ੀਲ ਬਾਂਸਲ ਅਤੇ ਸ੍ਰੀ ਸਿਵ ਕੁਮਾਰ ਧੂਰੀ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਧਾਰਮਿਕ ਯਾਤਰਾ ਹਰਿਦੁਆਰ, ਰਿਸ਼ੀਕੇਸ਼, ਨੀਲਕੰਠ, ਰਾਜਾ ਦਕਸ਼ ਮੰਦਿਰ ਅਤੇ ਵੱਖ-ਵੱਖ ਮੰਦਿਰਾਂ ਦੇ ਦਰਸ਼ਨ ਲਈ ਗਈ। ਯਾਤਰਾ ਦੌਰਾਨ ਸ੍ਰੀ ਵਿਨੈ ਪੁਰੀ, ਸ੍ਰੀ ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ, ਕੋਮਲ ਬੰਸਲ, ਗੀਤਾ ਗਰਗ, ਬਾਲਾ ਸ਼ਰਮਾ, ਪੂਜਾ ਪੁਰੀ, ਕੇਵਲ ਕ੍ਰਿਸ਼ਨ ਕਾਲਾ ਅਤੇ ਬਾਬਾ ਬਲਰਾਮ ਦਾਸ ਦੀ ਕੁਟੀਆਂ ਦੇ ਪ੍ਰਧਾਨ ਪੰਡਿਤ ਦੀਪਕ ਸਰਮਾ ਆਦਿ ਭਗਤਾਂ ਨੇ ਭੇਟਾਂ ਰਾਹੀ ਰੰਗ ਬੰਨੀ ਰਖਿਆ। ਰਸਤੇ ਵਿੱਚ ਸਰਧਾਲੂਆਂ ਲਈ ਤਰਾਂ ਤਰਾਂ ਦੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸ੍ਰੀ ਇੱਛਾ ਪੂਰਨ ਪਿੱਪਲ ਵਾਲੇ ਹਨੂੰਮਾਨ ਮੰਦਿਰ ਗੋਬਿੰਦਗੜ੍ਹ ਵਾਲੇ ਮਨੀਸ਼ ਗੋਇਲ ਪਰਿਵਾਰ ਸਮੇਤ ਸਾਮਲ ਹੋਏ। ਯਾਤਰਾ ਦੇ ਦੂਸਰੇ ਦਿਨ ਪ੍ਰਸਿੱਧ ਕਥਾ ਵਾਚਕ ਵਿਨੈ ਪੁਰੀ ਵਲੋਂ ਸੰਗਤਾ ਨਾਲ ਮਿਲ ਕੇ ਗੰਗਾ ਜੀ ਦੇ ਤੱਟ ਉੱਪਰ ਸ੍ਰੀ ਸੁੰਦਰਕਾਂਡ ਜੀ ਦਾ ਪਾਠ ਕੀਤਾ ਜਿਸ ਵਿੱਚ ਸ੍ਰੀ ਮਤੀ ਪੂਜਾ ਪੁਰੀ, ਦੀਪਕ ਭੱਟ ਅਤੇ ਸ਼ਿਵ ਕੁਮਾਰ ਧੂਰੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਪਾਠ ਦੇ ਸਮੇਂ ਵੇਦ ਨਿਕੇਤਨ ਹਰਿਦੁਆਰ ਦੇ ਮੁਖੀ ਮਾਂ ਅੰਮ੍ਰਿਤਾ ਭਾਰਤੀ ਵਿਸ਼ੇਸ਼ ਤੋਰ ‘ਤੇ ਸ਼ਾਮਿਲ ਹੋਏ। ਉਪਰੰਤ ਸ੍ਰੀ ਬਾਲਾ ਜੀ ਮਹਾਰਾਜ ਜੀ ਦੀ ਆਰਤੀ ਉਤਾਰੀ ਗਈ। ਸੰਗਤ ਨੇ ਨੱਚ ਗਾ ਕੇ ਖੁਸ਼ੀ ਮਨਾਈ। ਇਸ ਮੌਕੇ ਅਰੁਣ ਆਰਿਆ ਪ੍ਰਧਾਨ ਭਾਜਪਾ ਧੂਰੀ, ਸੋਮ ਨਾਥ ਧੂਰੀ, ਬਾਲਾ ਸ਼ਰਮਾ, ਵੀਨਾ ਪੁਰੀ, ਰਾਜ ਕੁਮਾਰ ਗੋਇਲ, ਭੂਸ਼ਨ ਗਰਗ ਅਤੇ ਸ਼ੀਤਲਾ ਮਾਤਾ ਮਹਿਲਾ ਸੰਮਤੀ ਦੀ ਇੰਦੂ ਸੂਦ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਧਾਰਮਿਕ ਯਾਤਰਾ ਦੌਰਾਨ ਸਰਧਾਲੂ ਸਾਂਝੀ ਤਸਵੀਰ ਕਰਵਾਉਂਦੇ ਹੋਏ।
ਫ਼ੋਟੋ ਕੈਪਸਨ: ਸੁੰਦਰ ਕਾਂਡ ਦੇ ਪਾਠ ਉਪਰੰਤ ਸਰਧਾਲੂ ਮਾਂ ਅੰਮ੍ਰਿਤਾ ਭਾਰਤੀ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ।