
108 ਐਮਬੂਲੈਂਸ ਵਿੱਚ ਸੁਣੀ ਨਵਜੰਮੇ ਬੱਚੇ ਦੀ ਕਿਲਕਾਰੀ
ਪਟਿਆਲਾ:- ਮਈ 21 (ਜਗਜੀਤ ਸਿੰਘ ਕੈਂਥ) ਅੱਜ ਕੱਲ ਸੜਕ ਹਾਦਸਿਆ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਨਾਲ ਹੀ ਘਰਾ ਤੋਂ ਹਸਪਤਾਲਾ ਤੱਕ ਅਤੇ ਰੈਫਰ ਮਰੀਜਾ ਨੂੰ ਇੱਕ ਤੋਂ ਦੂਸਰੇ ਹਸਪਤਾਲ ਤੱਕ ਲੋਕਾਂ ਨੂੰ ਸੇਵਾ ਪ੍ਰਧਾਨ ਕਰ ਰਹੀ ਹੈ 108 ਐਮਬੂਲੈਂਸ। ਪਟਿਆਲਾ ਕਲੱਸਟਰ ਦੇ ਅਫਸਰ ਅਮਨਦੀਪ ਸਿੰਘ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਮਬੂਲੈਂਸ ਵਿਚ ਇੱਕ ਔਰਤ ਨੇ ਆਪਣੇ ਤੀਸਰੇ ਬੱਚੇ ਨੂੰ ਜਨਮ ਦਿੱਤਾ , ਅੱਜ ਸਿਵਲ ਹਸਪਤਾਲ ਰਾਜਪੁਰਾ ਤੋਂ ਗਗਨਦੀਪ ਕੌਰ ਨਾਮ ਦੀ ਔਰਤ (ਡਿਲੀਵਰੀ ਕੇਸ )ਨੂੰ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਚ ਰੈਫਰ ਕੀਤਾ ਗਿਆ PHC ਕੌਲੀ ਵਾਲੀ 108 ਐਮਬੂਲੈਂਸ ਨੇ ਡਿਲੀਵਰੀ ਮਰੀਜ ਨੂੰ ਚੱਕਿਆ ਤੇ ਮਰੀਜ ਦੀ ਹਾਲਤ ਨੂੰ ਦੇਖਦੇ ਹੋਏ ਪਾਇਲਟ ਚੇਤੰਨ ਸਿੰਘ ਨੇ ਗੱਡੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਤੇ ਰਸਤੇ ਵਿੱਚ EMT ਅਭਿਸ਼ੇਕ ਕੁਮਾਰ ਨੇ ਬੱਚੇ (ਲੜਕੇ) ਨੂੰ ਜਨਮ ਦਵਾਇਆ EMT ਅਭਿਸ਼ੇਕ ਕੁਮਾਰ ਨੇ ਅਤੇ ਪਾਇਲਟ ਚੇਤੰਨ ਸਿੰਘ ਨੇ ਗੱਡੀ ਨੂੰ ਬਹੁਤ ਥੋੜੇ ਸਮੇਂ ਵਿੱਚ ਹੀ ਬੱਚੇ ਅਤੇ ਮਾਂ ਨੂੰ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਦਾਖਲ ਕਰਵਾਇਆ । ਅਮਨਦੀਪ ਸਿੰਘ ਜੀ ਨੇ ਆਪਣੇ ਸਟਾਫ਼ ਦੀ ਬਹੁਤ ਤਾਰੀਫ਼ ਕਰਦੇ ਲੋਕਾਂ ਨੂੰ ਅਪੀਲ ਕੀਤੀ ਕਿ 108 ਐਮਬੂਲੈਂਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋਂ ਕਿਸੇ ਲੋੜਵੰਦ ਮਰੀਜ ਦੀ ਜਾਨ ਬਚਾਈ ਜਾ ਸਕੇ