ਗਊ ਸੇਵਾ ਸਮਿਤੀ ਨੇ ਗਊਸ਼ਾਲਾ ਅਮਲੋਹ ‘ਚ ਗਊ ਪੂਜਾ ਨਾਲ ਮਨਾਇਆ ਪੂਰਨਮਾਸ਼ੀ ਦਾ ਦਿਹਾੜਾ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ ਅਤੇ ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ ਦੀ ਅਗਵਾਈ ਹੇਠ ਪੂਰਨਮਾਸ਼ੀ ਦਾ ਦਿਹਾੜਾ ਗਊ ਪੂਜਾ ਨਾਲ ਮਨਾਇਆ। ਇਸ ਮੌਕੇ ਸ਼ਹਿਰ ਦੇ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਸਿਰਕਤ ਕੀਤੀ। ਗਊਸ਼ਾਲਾ ਮੰਦਰ ਦੇ ਪੁਜਾਰੀ ਪੰਡਤ ਰਵਿੰਦਰ ਰਵੀ ਨੇ ਮੰਤਰਾਂ ਦੇ ਉਚਾਰਣ ਨਾਲ ਪੂਜਾ ਦੀ ਰਸਮ ਕਰਵਾਈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਬੈਕ ਦੇ ਰਿਟ. ਮੈਨੇਜਰ ਭੂਸ਼ਨ ਸ਼ਰਮਾ, ਸਵਰਨਜੀਤ ਸਿੰਘ, ਅਜੈ ਕੁਮਾਰ, ਸ੍ਰੀ ਰਾਮ ਮੰਦਰ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਦਿਨੇਸ਼ ਕੁਮਾਰ ਗੋਇਲ, ਸੁਰੇਸ਼ ਲੁਟਾਵਾ, ਅਸ਼ੋਕ ਕੁਮਾਰ ਗੁਪਤਾ, ਰਿਟ. ਸੀਡੀਪੀਓ ਮੰਜੂ ਸੂਦ ਅਤੇ ਕਿਆਂਸ਼ ਸੂਦ ਆਦਿ ਹਾਜ਼ਰ ਸਨ। ਬਾਅਦ ਵਿਚ ਖੀਰ ਅਤੇ ਫ਼ਲਾ ਦਾ ਪ੍ਰਸ਼ਾਦ ਵੰਡਿਆ ਗਿਆ।
ਫ਼ੋਟੋ ਕੈਪਸਨ: ਗਊ ਪੂਜਾ ਦੀ ਰਸਮ ਕਰਵਾਉਂਦੇ ਹੋਏ ਪ੍ਰਧਾਨ ਭੂਸ਼ਨ ਸੂਦ, ਪ੍ਰੇਮ ਚੰਦ ਸ਼ਰਮਾ ਅਤੇ ਹੋਰ।