ਟਕਸਾਲੀ ਆਗੂ ਹਰੀ ਵਿਰਕ ਦੇ ਪਰਿਵਾਰ ਨਾਲ ਰਾਜੂ ਖੰਨਾ ਨੇ ਕੀਤਾ ਦੁੱਖ ਸਾਂਝਾ।
ਅਮਲੋਹ,15 ਫਰਵਰੀ( ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਲਈ ਜੀ ਜਾਨ ਨਾਲ ਕੰਮ ਕਰਨ ਦਾ ਜਜ਼ਬਾ ਰੱਖਣ ਵਾਲੇ ਟਕਸਾਲੀ ਅਕਾਲੀ ਆਗੂ ਸਾਬਕਾ ਚੇਅਰਮੈਨ ਜਥੇਦਾਰ ਹਰੀ ਸਿੰਘ ਵਿਰਕ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੇ ਅੱਜ ਪਿੰਡ ਮਛਰਾਏ ਕਲਾਂ ਵਿਖੇ ਪੁੱਜ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਉਹਨਾਂ ਦੇ ਸਪੁੱਤਰ ਐਡਵੋਕੇਟ ਸਰਬਜੀਤ ਸਿੰਘ,ਨਿਰਭੈ ਸਿੰਘ ਵਿਰਕ, ਸਾਬਕਾ ਐਸ ਐਸ ਪੀ ਪਰਮਜੀਤ ਸਿੰਘ ਵਿਰਕ ਤੇ ਉਹਨਾਂ ਦੇ ਦਮਾਦ ਗੁਰਿੰਦਰਪਾਲ ਸਿੰਘ ਚੀਮਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਥੇਦਾਰ ਹਰੀ ਸਿੰਘ ਵਿਰਕ ਦੇ ਚਲੇ ਜਾਣ ਨਾਲ ਪਾਰਟੀ ਦੇ ਚੰਗੇ ਆਗੂ ਦੀ ਸਲਾਹ ਤੋਂ ਹਲਕੇ ਦੇ ਵਰਕਰ ਤੇ ਆਗੂ ਵਾਂਝੇ ਨਹੀਂ ਹੋਏ ਸਗੋਂ ਉਹਨਾਂ ਦੀ ਹੱਲਾਸ਼ੇਰੀ ਹੀ ਹਲਕੇ ਦੀ ਵੱਡੀ ਤਾਕਤ ਸੀ। ਰਾਜੂ ਖੰਨਾ ਨੇ ਕਿਹਾ ਕਿ ਜਥੇਦਾਰ ਹਰੀ ਸਿੰਘ ਵਿਰਕ ਮਰਦੇ ਦਮ ਤੱਕ ਪਾਰਟੀ ਦੀ ਚੜ੍ਹਦੀ ਕਲਾ ਦੀ ਹੀ ਗੱਲ ਕਰਦੇ ਰਹੇ ਹਨ। ਜਿਥੇ ਉਹ ਇੱਕ ਚੰਗੇ ਲੇਖਕ ਤੇ ਖੋਜਕਾਰ ਸਨ। ਉਥੇ ਸ਼੍ਰੋਮਣੀ ਅਕਾਲੀ ਦਲ ਲਈ ਮਰ ਮਿਟਣ ਦੇ ਜਜ਼ਬੇ ਲਈ ਵੀ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਰਾਜੂ ਖੰਨਾ ਨੇ ਸਮੁੱਚੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਹਮੇਸ਼ਾ ਦੀ ਤਰ੍ਹਾਂ ਉਹਨਾਂ ਨਾਲ ਡੱਟ ਕਿ ਖੜੀ ਹੈ। ਜਥੇਦਾਰ ਹਰੀ ਸਿੰਘ ਵਿਰਕ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਵਿੱਚ ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ,ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਰਣਜੀਤ ਸਿੰਘ ਘੋਲਾ ਰੁੜਕੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ,ਜੋਗਿੰਦਰ ਸਿੰਘ ਸਲਾਣਾ, ਸਾਬਕਾ ਸਰਪੰਚ ਜੁਝਾਰ ਸਿੰਘ ਮਛਰਾਏ, ਕੈਪਟਨ ਰਛਪਾਲ ਸਿੰਘ, ਯਾਦਵਿੰਦਰ ਸਿੰਘ ਸਲਾਣਾ, ਜਸ਼ਨ ਸ਼ਾਹਪੁਰ, ਸ਼ਰਧਾ ਸਿੰਘ ਛੰਨਾ, ਜਥੇਦਾਰ ਗੁਰਬਖਸ਼ ਸਿੰਘ ਬੈਣਾ,ਸੁਖਦੇਵ ਸਿੰਘ ਬੈਣੀ,ਗੁਰਦੀਪ ਸਿੰਘ ਮੰਡੋਫਲ, ਸੁਰਜੀਤ ਸਿੰਘ ਬਰੌਗਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ, ਹਰਬੰਸ ਸਿੰਘ ਕਾਲੂ, ਜਤਿੰਦਰ ਸਿੰਘ ਚੈਰੀ ਭਾਬਰੀ, ਹਰਸ਼ਦੀਪ ਸਿੰਘ ਕੁੰਜਾਰੀ, ਜਸਵਿੰਦਰ ਸਿੰਘ ਗਰੇਵਾਲ, ਗੁਰਮੀਤ ਸਿੰਘ ਭੱਟੋ,ਕੇਵਲ ਖਾਂ ਧਰਮਗੜ੍ਹ,ਹਰਮਿੰਦਰ ਸਿੰਘ ਦਨਘੇੜੀ,ਰੇਸਮ ਸਿੰਘ ਛੰਨਾ, ਰਾਜਿੰਦਰ ਸਿੰਘ ਰਾਜੀ ਬਲਿੰਗ, ਗੁਰਦੀਪ ਸਿੰਘ ਬੱਬੀ, ਮੋਹਨ ਸਿੰਘ ਧਰਮਗ੍ੜ, ਧਰਮਪਾਲ ਭੜੀ,ਕਰਮ ਸਿੰਘ ਘੁਟੀਡ ਆਦਿ ਪ੍ਰਮੁੱਖ ਹਨ।
ਫੋਟੋ ਕੈਪਸਨ:– ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਥੇਦਾਰ ਹਰੀ ਸਿੰਘ ਵਿਰਕ ਦੀ ਮੌਤ ਹੋ ਪਿੰਡ ਮਛਰਾਏ ਕਲਾਂ ਵਿਖੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਸਮੇਂ।