ਐਡਵੋਕੇਟ ਕੇਸ਼ਵ ਗਰਗ ਬਣੇ ਪਬਲਿਕ ਅਗੈਂਸਤ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ
ਅਮਲੋਹ(ਅਜੇ ਕੁਮਾਰ)
ਪਬਲਿਕ ਅਗੈਂਸਟ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਪਦਾਧਿਕਰੀਆਂ ਦੀ ਇੱਕ ਬੈਠਕ ਹੋਈ ਜਿਸ ਵਿੱਚ ਐਡਵੋਕੇਟ ਕੇਸ਼ਵ ਗਰਗ ਪੁੱਤਰ ਸੀਨੀਅਰ ਐਡਵੋਕੇਟ ਸੁਨੀਲ ਕੁਮਾਰ ਗਰਗ ਅਮਲੋਹ ਨੂੰ ਪਬਲਿਕ ਅਗੈਂਸਟ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਐਡਵਕੇਟ ਕੇਸ਼ਵ ਗਰਗ ਨੇ ਐਸੋਸੀਏਸ਼ਨ ਦੇ ਸੀਨੀਅਰ ਪਦਾਧਿਕਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਓਹਨਾਂ ਨੂੰ ਜੋ ਜ਼ਿਮੇਵਾਰੀ ਸੋਂਪੀ ਗਈ ਹੈ ਉਸ ਨੂੰ ਉਹ ਪੂਰੇ ਲਗਨ ਨਾਲ ਨਿਭਾਉਣਗੇ। ਓਹਨਾਂ ਨੇ ਦਸਿਆ ਕਿ ਓਹਨਾਂ ਦੀ ਸੰਸਥਾ ਦਾ ਮੁੱਖ ਉਦੇਸ਼ ਮਿਲਾਵਟ ਖੋਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦਾ ਹੈ। ਏਥੇ ਇਹ ਵੀ ਦੱਸਣ ਯੋਗ ਹੈ ਕਿ ਉਹ ਆਪਣੇ ਜਿਲ੍ਹੇ ਦੇ ਅਲੱਗ ਅਲੱਗ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਜ਼ੋ ਲੋਕ ਮਿਲਾਵਟੀ ਵਸਤਾਂ ਦਾ ਇਸਤੇਮਾਲ ਨਾ ਕਰਨ ਤੇ ਬਿਮਾਰੀਆਂ ਤੋਂ ਬਚਾ ਹੋ ਸਕੇ। ਇਸ ਮੌਕੇ ਚਿਆਫ਼ ਪੈਟਰਨ ਸੇਵਾਮੁਕਤ ਨਯਾਇਦਿਸ਼ ਜੋਰਾ ਸਿੰਘ, ਪੈਟਰਨ ਸੇਵਾਮੁਕਤ ਆਈ ਏ ਐਸ ਤਿਲਕਰਾਜ ਸਾਰੰਗਲ, ਸੇਵਾਮੁਕਤ ਆਈ ਏ ਐਸ ਡੀਪੀ ਰੈੱਡੀ,ਸੀਨੀਅਰ ਵਾਈਸ ਪ੍ਰਧਾਨ ਸੇਵਾਮੁਕਤ ਨਯਾਯਦਿਸ਼ ਵਰਿੰਦਰ ਸਿੰਘ, ਵਾਈਸ ਪ੍ਰਧਾਨ ਸੇਵਾਮੁਕਤ ਕੈਪਟਨ ਬਲਵਿੰਦਰ ਸਿੰਘ, ਮਹਾਸਚਿਵ ਸੁਰਜੀਤ ਸਿੰਘ ਭੱਟਓਆ, ਲੀਗਲ ਅਡਵਾਈਜ਼ਰ ਐਡਵੋਕੇਟ ਯਾਦਵਿੰਦਰ ਪਲ ਸਿੰਘ ਆਦਿ ਉਪਸਥਿਤ ਰਹੇ।
ਫੋਟੋ ਕੈਪਸ਼ਨ: ਨਵ ਨਿਯੁਕਤ ਜਿਲ੍ਹਾ ਪ੍ਰਧਾਨ ਐਡਵਕੇਟ ਕੇਸ਼ਵ ਗਰਗ