ਆਪ ਸਰਕਾਰ ਔਰਤਾਂ ਨਾਲ ਕੀਤੇ ਵਾਅਦਿਆਂ ਤੋਂ ਭੱਜੀ, ਸੂਬੇ ਦੇ ਲੋਕ ਸਬਕ਼ ਸਿਖਾਉਣ ਲਈ ਤੱਤਪਰ:-ਰਾਜੂ ਖੰਨਾ।
ਹਲਕਾ ਅਮਲੋਹ ਦੇ ਇਸਤਰੀ ਵਿੰਗ ਦੀਆ ਪ੍ਰਮੁੱਖ ਬੀਬੀਆਂ ਨਾਲ ਕੀਤੀ ਭਰਵੀਂ ਮੀਟਿੰਗ।
ਅਮਲੋਹ(ਅਜੇ ਕੁਮਾਰ)
ਸੂਬੇ ਦੀ ਭਗਵੰਤ ਮਾਨ ਸਰਕਾਰ ਔਰਤਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ।ਜਿਸ ਲਈ ਪੰਜਾਬ ਦਾ ਹਰ ਵਰਗ ਜਿਥੇ ਆਪ ਸਰਕਾਰ ਦੇ ਆਗੂਆਂ ਨੂੰ ਸਬਕ਼ ਸਿਖਾਉਣ ਲਈ ਤੱਤਪਰ ਹੈ। ਉਥੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਪਿੰਡਾ ਅਤੇ ਸ਼ਹਿਰਾਂ ਅੰਦਰ ਔਰਤਾਂ ਨਾਲ ਕੀਤੇ ਵਾਅਦਾ ਖਿਲਾਫੀ ਦਾ ਸ਼ਿਕਾਰ ਹੋਣਾ ਪਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਹਲਕਾ ਅਮਲੋਹ ਦੀਆਂ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨਾਲ ਭਰਵੀਂ ਮੀਟਿੰਗ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਨਾ ਤਾ ਆਪ ਸਰਕਾਰ ਵੱਲੋਂ 1000 ਰੁਪਏ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ। ਜਿਹੜਾ ਕਿ ਹੁਣ 50-50 ਹਜ਼ਾਰ ਰੁਪਏ ਹੋ ਚੁੱਕਾ ਹੈ ਤੇ ਨਾ ਹੀ ਕਿਸੇ ਲੋੜਵੰਦ ਲੜਕੀ ਨੂੰ 51 ਹਜ਼ਾਰ ਰੁਪਏ ਸ਼ਗਨ ਸਕੀਮ ਮਿਲੀ ਹੈ ਤੇ ਨਾ ਹੀ ਬਜ਼ੁਰਗ ਔਰਤਾਂ ਨੂੰ 2500 ਰੁਪਏ ਪੈਨਸ਼ਨ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਚੋਣਾਂ ਸਮੇਂ ਪੰਜਾਬ ਦੀਆਂ ਬੀਬੀਆਂ ਨੂੰ ਗੁੰਮਰਾਹ ਕਰਕੇ ਵੋਟਾਂ ਤਾ ਲੈ ਲਈਆ ਗਈਆ ਪਰ ਔਰਤਾਂ ਨਾਲ ਕੀਤਾ ਇੱਕ ਵੀ ਵਾਅਦਾ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ।ਜਿਸ ਕਾਰਨ ਸੂਬੇ ਦੀਆਂ ਔਰਤਾਂ ਵਿੱਚ ਆਪ ਸਰਕਾਰ ਪ੍ਰਤੀ ਵਧੇਰੇ ਗੁੱਸਾ ਦਿਖਾਈ ਦੇ ਰਿਹਾ ਹੈ। ਰਾਜੂ ਖੰਨਾ ਨੇ ਜਿਥੇ ਇਸ ਮੀਟਿੰਗ ਵਿੱਚ ਬੀਬੀਆਂ ਨੂੰ ਸਰਕਾਰ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛਣ ਲਈ ਕਿਹਾ ਗਿਆ ਉਥੇ ਘਰ ਘਰ ਤੱਕ ਪਹੁੰਚ ਕਰਕੇ ਇਸ ਭਗਵੰਤ ਮਾਨ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਕਰਨ ਲਈ ਪਹੁੰਚ ਕਰਨ ਦੀ ਅਪੀਲ ਵੀ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਇਸ ਝੂਠ ਦੇ ਸਹਾਰੇ ਬਣੀ ਸਰਕਾਰ ਨੂੰ ਚਲਦਾ ਕਰਨ ਲਈ ਹਲਕਾ ਅਮਲੋਹ ਅੰਦਰ ਲੋਕ ਲਹਿਰ ਤਿਆਰ ਕਰਕੇ ਹਰ ਪਿੰਡ ਤੇ ਵਾਰਡਾਂ ਵਿੱਚ ਪ੍ਰਚਾਰ ਮੀਟਿੰਗਾਂ ਕੀਤੀਆਂ ਜਾਣ ਤਾ ਜੋ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕੀਤਾ ਜਾ ਸਕੇ। ਇਸ ਮੌਕੇ ਤੇ ਵੱਡੀ ਗਿਣਤੀ ਜੁੜਿਆ ਬੀਬੀਆਂ ਦੀਆਂ ਰਾਜੂ ਖੰਨਾ ਵੱਲੋਂ ਸਮੱਸਿਆਵਾਂ ਵੀ ਸੁਣੀਆਂ ਗਈਆ।ਇਸ ਮੀਟਿੰਗ ਨੂੰ ਸੀਨੀਅਰ ਅਕਾਲੀ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ ਤੇ ਹਲਕਾ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ ਨੇ ਜਿਥੇ ਸੰਬੋਧਨ ਕੀਤਾ ਉਥੇ ਇਸ ਮੀਟਿੰਗ ਵਿੱਚ ਬੀਬੀ ਲਖਵੀਰ ਕੌਰ ਪ੍ਰਧਾਨ, ਬੀਬੀ ਅੰਗਰੇਜ਼ ਕੌਰ,ਬੀਬੀ ਗੁਰਮੀਤ ਕੌਰ ਭੱਦਲਥੂਹਾ, ਬੀਬੀ ਰਾਜ ਕੌਰ ਤੂਰਾ,ਬੀਬੀ ਜਸਵਿੰਦਰ ਕੌਰ ਜੱਸੀ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਰਾਜਪ੍ਰੀਤ ਕੌਰ ਬੁੱਗਾ,ਬੀਬੀ ਗੁਰਮੀਤ ਕੌਰ ਵਿਰਕ,ਬੀਬੀ ਗੁਰਦੀਪ ਕੌਰ ਅਮਲੋਹ,ਬੀਬੀ ਰੁਪਿੰਦਰ ਕੌਰ ਮੰਡੀ, ਬੀਬੀ ਪਿੰਕੀ ਰਾਣੀ ਪ੍ਰੇਮ ਨਗਰ, ਬੀਬੀ ਦਲਵੀਰ ਕੌਰ ਘੁੱਲੂਮਾਜਰਾ,ਬੀਬੀ ਈਸ਼ਾ ਡੰਗ,ਬੀਬੀ ਇੰਦੂ ਬਾਲਾ ਮੰਡੀ, ਬੀਬੀ ਦਵਿੰਦਰ ਕੌਰ ਅਮਲੋਹ, ਬੀਬੀ ਜਸਪਾਲ ਕੌਰ, ਪਰਮਜੀਤ ਕੌਰ ਖੁੰਮਣਾ, ਸੁਰਜੀਤ ਕੌਰ, ਬੀਬੀ ਸੁਨੀਤਾ ਰਾਣੀ, ਸੰਦੀਪ ਕੌਰ, ਮਨਜੀਤ ਕੌਰ ਭੱਦਲਥੂਹਾ, ਸੁਨੀਤਾ ਅਮਲੋਹ, ਬੀਬੀ ਰਾਜਵਿੰਦਰ ਕੌਰ ਭਗਵਾਨਪੁਰਾ,ਗੁਰਪ੍ਰੀਤ ਕੌਰ ਅਮਲੋਹ, ਪਰਮਜੀਤ ਕੌਰ ਵਿਰਕ,ਭਿੰਦਰ ਕੌਰ, ਬਲਜੀਤ ਕੌਰ, ਬੀਬੀ ਰਮੇਸਵਰੀ ਦੱਤ ਸ਼ਰਮਾ, ਦਲਬੀਰ ਕੌਰ ਹਰੀਪੁਰ, ਜਸਵਿੰਦਰ ਕੌਰ ਬੇਬੀ, ਕੁਲਵਿੰਦਰ ਕੌਰ ਮੰਡੀ, ਕਮਲੇਸ਼ ਰਾਣੀ, ਜਸਵੀਰ ਕੌਰ ਸਲਾਣਾ, ਬੀਬੀ ਪ੍ਰੀਤਮ ਕੌਰ ਰਤਨਪਾਲੋ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਮੌਜੂਦ ਰਹੀਆਂ।
ਫੋਟੋ ਕੈਪਸਨ:— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਾਰਟੀ ਦਫ਼ਤਰ ਅਮਲੋਹ ਵਿਖੇ ਇਸਤਰੀ ਵਿੰਗ ਦੀ ਮੀਟਿੰਗ ਕਰਨ ਸਮੇਂ ਹਲਕੇ ਦੀ ਬੀਬੀਆਂ ਨਾਲ।