
ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਵਿਆਹ ਦੀ ਵਰ੍ਹੇਗੰਢ ਗਊ ਪੂਜਾ ਨਾਲ ਮਨਾਈ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਉਨ੍ਹਾਂ ਦੀ ਪਤਨੀ ਮੰਜੂ ਸੂਦ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਪੂਜਾ ਕਰਕੇ ਮਨਾਈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਖੁਸ਼ੀ ਦੇ ਮੌਕੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਹਾੜੇ ਗਊ ਸ਼ਾਲਾ ਵਿਚ ਪੂਜਾ ਕਰਕੇ ਮਨਾਉਂਣੇ ਚਾਹੀਦੇ ਹਨ। ਮੰਦਰ ਦੇ ਮੁੱਖ ਪੁਜ਼ਾਰੀ ਪੰਡਤ ਰਵੀ ਸ਼ਰਮਾ ਨੇ ਮੰਤਰਾਂ ਦਾ ਉਚਾਰਣ ਕੀਤਾ। ਇਸ ਮੌਕੇ ਗਊਸ਼ਾਲਾ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਸਿਵ ਕੁਮਾਰ ਗਰਗ ਅਤੇ ਪੁਜਾਰੀ ਪੰਡਤ ਰਵੀ ਸ਼ਰਮਾ ਨੇ ਸ੍ਰੀ ਸੂਦ, ਉਨ੍ਹਾਂ ਦੀ ਪਤਨੀ ਮੰਜੂ ਸੂਦ ਅਤੇ ਬੇਟੀ ਗਿੰਨੀ ਸੂਦ ਦਾ ਵਿਸੇਸ ਸਨਮਾਨ ਵੀ ਕੀਤਾ। ਉਨ੍ਹਾਂ ਸੂਦ ਪ੍ਰੀਵਾਰ ਵਲੋਂ ਗਊ ਸੇਵਾ ਅਤੇ ਗਊਸ਼ਾਲਾ ਦੀ ਬੇਹਤਰੀ ਲਈ ਸਮੇਂ ਸਮੇਂ ਤੇ ਕੀਤੀ ਜਾ ਰਹੀ ਮਦਦ ਦੀ ਵੀ ਸਲਾਘਾ ਕੀਤੀ। ਉਨ੍ਹਾਂ ਦਸਿਆ ਕਿ ਲੋਕਾਂ ਦੀ ਸਹੂਲਤ ਲਈ ਹਰੇ ਚਾਰੇ ਦਾ ‘ਕੇਕ’ ਵੀ ਬਣਾਇਆ ਜਾਦਾ ਹੈ ਜਿਸ ਨੂੰ ਬੱਚੇ ਦੇ ਜਨਮ ਦਿਨ ਜਾਂ ਹੋਰ ਪ੍ਰੋਗਰਾਮਾਂ ‘ਤੇ ਕਟਿਆ ਜਾਦਾ ਹੈ। ਉਨ੍ਹਾਂ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਸਮਿਤੀ ਦੇ ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ, ਮੀਤ ਪ੍ਰਧਾਨ ਐਸਡੀਓ ਸੰਦੀਪ ਧੀਰ, ਸੁੰਦਰ ਲਾਲ ਝੱਟਾ,ਡਾ. ਮਨਜੀਤ ਮੱਨੀ, ਪੱਤਰਕਾਰ ਯੂਨੀਅਨ ਅਮਲੋਹ ਦੇ ਪ੍ਰਧਾਨ ਰਜ਼ਨੀਸ਼ ਡੱਲਾ, ਪੱਤਰਕਾਰ ਸਵਰਨਜੀਤ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਅਜੇ ਕੁਮਾਰ ਅਤੇ ਜਗਦੀਪ ਸਿੰਘ ਮਾਨਗੜ੍ਹ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਦਾ ਸਨਮਾਨ ਕਰਦੇ ਹੋਏ ਗਊਸ਼ਾਲਾ ਦੇ ਅਹੁੱਦੇਦਾਰ।