ਮਾਤਾ ਸ੍ਰੀ ਨੈਣਾ ਦੇਵੀ ਦੇ ਸਲਾਨਾ ਮੇਲੇ ਮੌਕੇ ਭੰਡਾਰੇ ਲਈ ਰਾਸਨ ਦਾ ਟਰੱਕ ਕੀਤਾ ਰਵਾਨਾ
ਅਮਲੋਹ(ਅਜੇ ਕੁਮਾਰ)
ਮਾਤਾ ਸ੍ਰੀ ਨੈਣਾ ਦੇਵੀ ਦੇ ਸਲਾਨਾ ਭੰਡਾਰੇ ਲਈ ਹਰ ਸਾਲ ਦੀ ਤਰ੍ਹਾਂ ਅਮਲੋਹ ਤੋਂ ਲੰਗਰ ਲਈ ਰਾਸਨ ਦਾ ਇਕ ਟਰੱਕ ਰਵਾਨਾ ਕੀਤਾ ਗਿਆ ਜਿਸ ਵਿਚ ਆਟਾ, ਚਾਵਲ, ਦਾਲਾਂ, ਚਾਹ ਪੱਤੀ, ਚੀਨੀ, ਘੀ, ਆਲੂ ਆਦਿ ਸਾਮਲ ਸੀ। ਇਸ ਮੌਕੇ ਸਮਾਜ ਸੇਵੀ ਸਾਮ ਲਾਲ ਗਰਗ, ਸੁਰਿੰਦਰ ਜਿੰਦਲ ਕਰੋੜੀ ਮੱਲ, ਗਊ ਸੇਵਾ ਸੰਮਿਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਕੁਲਦੀਪ ਮੋਦੀ, ਮੋਟੀ ਗੁਪਤਾ, ਸੰਜੇ ਗਰਗ, ਪੱਤਰਕਾਰ ਅਜੇ ਕੁਮਾਰ, ਦੀਪੂ ਗਰਗ, ਵਿਸ਼ਾਲ ਜਿੰਦਲ ਅਤੇ ਸਵਿੰਦਰ ਵਰਮਾ ਆਦਿ ਸਾਮਲ ਸਨ। ਸ੍ਰੀ ਸਾਮ ਲਾਲ ਗਰਗ ਨੇ ਹਰ ਸਾਲ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦਸਿਆ ਕਿ ਸਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਰਾਸਨ ਦਾ ਇਹ ਟਰੱਕ ਮਾਤਾ ਰਾਣੀ ਦੇ ਸਲਾਨਾ ਮੇਲੇ ਮੌਕੇ ਭੇਜਿਆ ਜਾਦਾ ਹੈ।
ਫ਼ੋਟੋ ਕੈਪਸਨ: ਟਰੱਕ ਰਵਾਨਾ ਕਰਦੇ ਹੋਏ ਸ਼ਹਿਰ ਦੇ ਦਾਨੀ ਸੱਜਨ।