ਪੱਤਰਕਾਰ ਭਾਈਚਾਰੇ ਨੇ ਪੰਜਾਬ ਸਰਕਾਰ ਨੂੰ ਫ਼ੀਲਡ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕੀਤੀ ਅਪੀਲ
ਅਮਲੋਹ(ਅਜੇ ਕੁਮਾਰ)
ਪ੍ਰੈਸ ਕਲੱਬ ਅਮਲੋਹ ਅਤੇ ਪੱਤਰਕਾਰ ਯੂਨੀਅਨ ਅਮਲੋਹ ਵਲੋਂ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਪੱਤਰਕਾਰ ਜਸਵੰਤ ਸਿੰਘ ਗੋਲਡ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਗੋਲਡ ਸਵੀਟਸ਼ ਨਾਭਾ ਰੋਡ ਉਪਰ ਇਕ ਸਮਾਗਮ ਕੀਤਾ ਗਿਆ ਜਿਸ ਵਿਚ ‘ਕੇਕ’ ਕੱਟਣ ਉਪਰੰਤ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ‘ਚ ਚਰਚਾ ਕੀਤੀ ਗਈ। ਸ੍ਰੀ ਸੂਦ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆ ਪੰਜਾਬ ਸਰਕਾਰ ਨੂੰ ਫ਼ੀਲਡ ਦੇ ਪੱਤਰਕਾਰਾਂ ਦੀਆਂ ਪਹਿਲ ਦੇ ਅਧਾਰ ‘ਤੇ ਸਮੱਸਿਆਵਾਂ ਹੱਲ ਕਰਨ ਅਤੇ ਪੀਲਾ ਕਾਰਡ ਧਾਰਕਾਂ ਨੂੰ ਵੀ ਪੈਨਸਨ ਸਕੀਮ ਅਧੀਨ ਲਿਆਉਂਣ ਦੀ ਮੰਗ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਗਿੱਲ, ਬ੍ਰਿਜ ਭੂਸ਼ਨ ਗਰਗ, ਪ੍ਰੈਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ, ਸਾਬਕਾ ਕਾਰਜਕਾਰੀ ਪ੍ਰਧਾਨ ਡਾ. ਅਨਿਲ ਲੁਟਾਵਾ, ਸੀਨੀਅਰ ਪੱਤਰਕਾਰ ਕੇਵਲ ਸਿੰਘ, ਗੁਰਚਰਨ ਸਿੰਘ ਜੰਜੂਆਂ, ਰਵਿੰਦਰ ਕੌਰ, ਚੇਅਰਮੈਨ ਸਵਰਨਜੀਤ ਸਿੰਘ ਸੇਠੀ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਜਨੀਸ਼ ਡੱਲਾ, ਸੀਨੀਅਰ ਮੀਤ ਪ੍ਰਧਾਨ ਨਾਹਰ ਸਿੰਘ ਰੰਗੀਲਾ, ਅਜੇ ਕੁਮਾਰ ਅਮਲੋਹ, ਲਖਵੀਰ ਸਿੰਘ, ਜਗਦੀਪ ਸਿੰਘ ਮਾਨਗੜ੍ਹ, ਧਰਮ ਸਿੰਘ ਰਾਈਏਵਾਲ, ਡਾ. ਹਿਮਾਂਸੂ ਸੂਦ, ਐਸਡੀਓ ਸੰਜੀਵ ਧੀਰ, ਸੁੰਦਰ ਲਾਲ ਝੱਟਾ, ਰਵੀ ਢੀਡਸਾ, ਸੋਨੀ ਭੱਟੋ, ਕਾਲਾ ਭੱਟੋ, ਮਹਿੰਦਰਪਾਲ ਭੱਟੋ ਅਤੇ ਵਿਜੇ ਕੁਮਾਰ ਵਿੱਕੀ ਆਦਿ ਹਾਜ਼ਰ ਸਨ। ਇਥੇ ਇਹ ਵਰਨਣਯੋਗ ਹੈ ਕਿ ਸ੍ਰੀ ਸੂਦ ਅਤੇ ਗੋਲਡ ਦਾ ਜਿਥੇ ਜੁਲਾਈ ਮਹੀਨੇ ਵਿਚ ਜਨਮ ਦਿਨ ਹੈ ਉਥੇ ਇਨ੍ਹਾਂ ਦੇ ਪੁੱਤਰਾਂ ਆਦਿ ਦੇ ਵੀ ਜਨਮ ਦਿਨ ਜੁਲਾਈ ਵਿਚ ਹੀ ਹੁੰਦੇ ਹਨ। ਪੱਤਰਕਾਰ ਭਾਈਚਾਰੇ ਨੇ ਇਸ ਦੀ ਵੀ ਦੋਵੇ ਪ੍ਰੀਵਾਰਾਂ ਨੂੰ ਵਧਾਈ ਦਿਤੀ ਅਤੇ ਬੁੱਕਾ ਅਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ।
ਫ਼ੋਟੋ ਕੈਪਸਨ: ਪੱਤਰਕਾਰ ਭਾਈਚਾਰਾ ਭੂਸ਼ਨ ਸੂਦ ਅਤੇ ਜਸਵੰਤ ਸਿੰਘ ਗੋਲਡ ਨੂੰ ‘ਬੁੱਕਾ’ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ।