ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਸਰਕਾਰ ਵਚਨਬੱਧ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ
ਸ਼ਹਿਰ ਦੇ ਹਰ ਵਾਰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਤੇ ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ
ਅਮਲੋਹ(ਅਜੇ ਕੁਮਾਰ)
ਇਸ ਗੱਲ ਦਾ ਪ੍ਰਗਟਾਵਾ ਅਮਲੋਹ ਦੇ ਵਾਰਡ ਨੰਬਰ 10 ਵਿੱਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਦੇ ਕਿਹਾ, ਕਿ ਸ਼ਹਿਰ ਦੇ ਹਰ ਵਾਰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਾ ਤੇ ਸ਼ਹਿਰ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਵਿਧਾਇਕ ਬੜਿੰਗ ਨੇ ਕਿਹਾ ਕਿ ਵਾਰਡ ਨੰਬਰ 10 ਵਿੱਚ ਆ ਰਹੀ ਸਮੱਸਿਆ ਨੂੰ ਸੰਪੂਰਨ ਤੌਰ ਤੇ ਹੱਲ ਕਰ ਦਿੱਤਾ ਗਿਆ ਹੈ। ਤੇ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਵਿਧਾਇਕ ਬੜਿੰਗ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਚਲਦੇ ਰੱਖਣ ਦੀ ਗੱਲ ਕਹੀ ਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਵਿਸ਼ਾ ਸਕੂਲਾਂ ਵਿੱਚ ਪੜਾਉਣ ਦੀ ਗੱਲ ਆਖੀ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ, ਤੇ ਨਸ਼ੇ ਨੂੰ ਜੜੋਂ ਖਤਮ ਕੀਤਾ ਜਾ ਸਕੇ ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਮਣੀ ਬੜਿੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ,ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ,ਮੀਤ ਪ੍ਰਧਾਨ ਜਗਤਾਰ ਸਿੰਘ ,ਕੌਂਸਲਰ ਲਵਪ੍ਰੀਤ ਸਿੰਘ, ਮੋਨੀ ਪੰਡਤ, ਸੁਸ਼ੀਲ ਪੰਡਤ,ਸੰਜੇ ਗਰਗ, ਅਜੇ ਗਰਗ, ਖੁਸ਼ਦੀਪ ਸਿੰਘ ,ਅਭਿਸ਼ੇਕ ਵਰਮਾ,ਹੈਪੀ ਠੇਕੇਦਾਰ, ਦਿਨੇਸ਼ ਗੋਇਲ ,ਆਸ਼ੂ ਜਿੰਦਲ ,ਪਰਵੀਨ ਸਿੰਘ, ਸ਼ਾਮ ਲਾਲ ਗਰਗ ,ਦਿਨੇਸ਼ ਗਰਗ ,ਦਰਸ਼ਨ ਗਰਗ ,ਭੂਵੇਸ਼ ਬੰਸਲ,ਅਸ਼ੋਕ ਮੋਦੀ ,ਸੁਨੀਲ ਗੋਇਲ, ਗੋਪਾਲ ਕ੍ਰਿਸ਼ਨ ਗਰਗ ,ਦਰਸ਼ਨ ਟੀਵਾਨਾ, ਰਾਮ ਸਰੂਪ ਗਰਗ, ਸੁਸ਼ੀਲ ਗਰਗ ,ਵੀਪਨ ਸ਼ਰਮਾ, ਕਾਲਾ ਅਵਿਨਾਸ਼ ਪੂਰੀ,ਪਰਮੇਸ਼ ਰਾਣੀ,ਪ੍ਰਕਾਸ਼ ਦੇਵੀ ,ਨੀਲਮ ਰਾਣੀ, ਪ੍ਰਿਅੰਕਾ ਗਰਗ ,ਯਸੀ਼ਕਾ ਗਰਗ,ਰਿਤੂ ਵਰਮਾ, ਰਿਤੂ ਗੋਇਲ,ਰਿਤੂ ਗਰਗ,ਮੀਨੂ, ਜੋਤੀ, ਕਨਿਸ਼ਕਾ, ਰਾਘਵ ਗਰਗ, ਹਿਮਾਂਕ, ਮਿਨਲ, ਆਦਿ ਮੌਜੂਦ ਸਨ।