ਗਊ ਸੇਵਾ ਸਮਿਤੀ ਦੀ ਅਗਵਾਈ ਹੇਠ ਪੂਰਨਮਾਸ਼ੀ ਦਾ ਦਿਹਾੜਾ ਗਊ ਪੂਜਾ ਨਾਲ ਮਨਾਇਆ
ਹਰ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਨਗਰ ਖੇੜੇ ਦੀ ਖੁਸ਼ੀ ਲਈ ਹੁੰਦੀ ਹੈ ਪੂਜਾ-ਭੂਸ਼ਨ ਸੂਦਅ
ਅ
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਪੂਰਨਮਾਸ਼ੀ ਦਾ ਦਿਹਾੜਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਘੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਅਤੇ ਉਨ੍ਹਾਂ ਦੀ ਪਤਨੀ ਸਸ਼ੀ ਬਾਲਾ ਨੇ ਪੂਜਾ ਦੀ ਰਸਮ ਅਦਾ ਕੀਤੀ। ਇਸ ਮੌਕੇ ਸਮਿਤੀ ਦੇ ਸਰਪਰਸਤ ਪ੍ਰੇ੍ਰਮ ਚੰਦ ਸਰਮਾ, ਪ੍ਰਧਾਨ ਭੂਸ਼ਨ ਸੂਦ, ਮੰਜੂ ਸੂਦ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ, ਸੁਰੇਸ਼ ਲੁਟਾਵਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਰਾਜੇਸ਼ ਧੀਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਸਵਰਨਜੀਤ ਸਿੰਘ, ਗੁਰੂ ਦੱਤ ਸ਼ਾਸਤਰੀ ਜੀ,ਦਿਨੇਸ਼ ਗੋਇਲ, ਡਾ. ਮਨਜੀਤ ਸਿੰਘ, ਪੱਪੀ ਤੱਗੜ, ਐਡਵੋਕੇਟ ਮੇਲਾ ਰਾਮ, ਜੁਗਲ ਗੋਇਲ, ਅਸੋਕ ਗੁਪਤਾ ਮੁਕਤਸਰ ਵਾਲੇ, ਰਵਿੰਦਰ ਕੁਮਾਰ, ਮਧੂ ਛਿੱਬਾ, ਮੋਹਿਤ ਛਿੱਬਾ, ਪਰਸ਼ੋਤਮ ਸ਼ੁਕਲਾ, ਜਗਦੀਪ ਸ਼ੁਕਲਾ, ਬਲਜਿੰਦਰ ਸ਼ੁਕਲਾ, ਰਿਤੂ ਸ਼ੁਕਲਾ, ਕਿਆਂਸ਼ ਸੂਦ ਅਤੇ ਗਿੰਨੀ ਸੂਦ ਆਦਿ ਹਾਜ਼ਰ ਸਨ। ਬਾਅਦ ਵਿਚ ਫ਼ਲ, ਖੀਰ, ਸਮੌਸੇ ਆਦਿ ਦਾ ਲੰਗਰ ਵੀ ਚਲਾਇਆ ਗਿਆ। ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਨੇ ਦਸਿਆ ਕਿ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਨੂੰ ਨਗਰ ਖੇੜੇ ਦੀ ਖੁਸ਼ੀ ਲਈ ਗਊ ਪੂਜਾ ਕਰਵਾਈ ਜਾਦੀ ਹੈ ਜਿਸ ਵਿਚ ਕੋਈ ਵੀ ਗਊ ਭਗਤ ਸ਼ਾਮਲ ਹੋ ਸਕਦਾ ਹੈ ਜਾਂ ਆਪਣੇ ਵਲੋਂ ਪੂਜਾ ਦੀ ਰਸਮ ਕਰਵਾ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪ੍ਰੋਗਰਾਮਾ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸਮਿਤੀ ਵਲੋਂ ਕੀਤੇ ਜਾ ਰਹੇ ਸਮਾਜ ਅਤੇ ਧਾਰਮਿਕ ਸੇਵਾ ਦੇ ਕਾਰਜ਼ਾਂ ਦੀ ਸਲਾਘਾ ਕੀਤੀ।
ਫੋਟੋ ਕੈਪਸ਼ਨ: ਗਊ ਪੂਜਾ ਕਰਵਾਉਂਦੇ ਹੋਏ ਡਾ. ਰਘਵੀਰ ਸ਼ੁਕਲਾ, ਸਸ਼ੀ ਬਾਲਾ ਅਤੇ ਸਮਿਤੀ ਦੇ ਅਹੁੱਦੇਦਾਰ।