ਧਾਰਮਿਕ ਸਮਾਗਮ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ:– ਰਾਜੂ ਖੰਨਾ
ਮਹਾਂਮਾਈ ਕਲੱਬ ਨੌਜਵਾਨ ਸਭਾ ਅਮਲੋਹ ਨੇ ਕਰਾਇਆ ਵਿਸ਼ਾਲ ਭਗਵਤੀ ਜਾਗਰਣ
ਅਮਲੋਹ( ਅਜੇ ਕੁਮਾਰ)
ਸਮੇਂ ਸਮੇਂ ਤੇ ਕਰਵਾਏ ਜਾਂਦੇ ਧਾਰਮਿਕ ਸਮਾਗਮ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੀ ਨਹੀਂ ਕਰਦੇ ਸਗੋਂ ਨਾਮ ਜੱਪਣ ਦਾ ਜ਼ਰੀਆ ਵੀ ਬਣਦੇ ਹਨ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮਹਾਂਮਾਈ ਕਲੱਬ ਨੌਜਵਾਨ ਸਭਾ ਏਕਤਾ ਕਲੋਨੀ ਬਾਜ਼ੀਗਰ ਬਸਤੀ ਅਮਲੋਹ ਵੱਲੋਂ ਕਰਵਾਏ ਗਏ ਤੀਸਰੇ ਵਿਸ਼ਾਲ ਭਗਵਤੀ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮਾਜਿਕ ਬੁਰਾਈਆਂ ਖ਼ਿਲਾਫ਼ ਡੱਟ ਕੇ ਜੰਗ ਲੜੀ ਜਾਵੇ ਤਾ ਜੋ ਸਮਾਜਿਕ ਕੁਰੀਤੀਆਂ ਨੂੰ ਜੜੋਂ ਪੁੱਟਿਆ ਜਾਵੇ। ਉਹਨਾਂ ਕਿਹਾ ਕਿ ਹਰ ਧਾਰਮਿਕ ਸੰਸਥਾ, ਯੂਥ ਕਲੱਬ, ਰਾਜਨੀਤਕ ਪਾਰਟੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਤਾ ਜੋ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਸੇਧ ਦਿੱਤੀ ਜਾ ਸਕੇ। ਇਸ ਮੌਕੇ ਤੇ ਕਲੱਬ ਦੇ ਪ੍ਰਮੁੱਖ ਆਗੂ ਬਿੱਟੂ ਰਾਮ ਨੇ ਜਿਥੇ ਸਮੁੱਚੇ ਮੈਂਬਰਾਂ ਨੂੰ ਨਾਲ ਲੈਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕੀਤਾ ਉਥੇ ਰਾਜੂ ਖੰਨਾ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਇਹ ਧਾਰਮਿਕ ਸਮਾਗਮ ਕਰਵਾ ਕਿ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਯਤਨ ਕੀਤਾ ਜਾਂਦਾ ਹੈ। ਇਸ ਜਾਗਰਣ ਵਿੱਚ ਉੱਘੇ ਗਾਇਕ ਮਿੰਨੀ ਕਨਵਰ ਤੇ ਅਜੇ ਖੰਨਾ ਵੱਲੋਂ ਸਾਰੀ ਰਾਤ ਮਾਤਾ ਦੀਆਂ ਭੇਟਾਵਾਂ ਦਾ ਗੁਣਗਾਨ ਕਰਕੇ ਮਾਤਾ ਦੇ ਭਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਤੇ ਯੂਥ ਆਗੂ ਪ੍ਰਗਟ ਸਿੰਘ,ਸੱਜਣ ਸਿੰਘ, ਲਵਪ੍ਰੀਤ ਸਿੰਘ, ਬਹਾਦਰ ਸਿੰਘ ਪ੍ਰਧਾਨ, ਕਰਮਜੋਤ ਸਿੰਘ, ਬਲਦੇਵ ਸਿੰਘ, ਸੁਰਜੀਤ ਰਾਮ,ਮੋਹਨ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਫੋਟੋ ਕੈਪਸਨ:– ਮਹਾਂਮਾਈ ਕਲੱਬ ਨੌਜਵਾਨ ਸਭਾ ਅਮਲੋਹ ਵੱਲੋਂ ਕਰਵਾਏ ਗਏ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪ੍ਰਬੰਧਕਾਂ ਨਾਲ।
ਫੋਟੋ ਕੈਪਸਨ:— ਮਹਾਂਮਾਈ ਕਲੱਬ ਨੌਜਵਾਨ ਸਭਾ ਅਮਲੋਹ ਦੇ ਪ੍ਰਬੰਧਕ ਜਾਗਰਣ ਸਮੇਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕਰਨ ਸਮੇਂ।