ਪਰਸ਼ੂਰਾਮ ਵੇਲਫੈਅਰ ਸੁਸਾਇਟੀ ਅਮਲੋਹ ਵੱਲੋਂ ਜੈਅੰਤੀ ਸਮਾਗਮ
ਅਮਲੋਹ, 19 ਅਪ੍ਰੈਲ( ਅਜੇ ਕੁਮਾਰ)
ਭਗਵਾਨ ਪਰਸ਼ੂਰਾਮ ਜੀ ਦੀ ਪਾਵਨ ਜੈਅੰਤੀ ਮੌਕੇ ਸ੍ਰੀ ਪਰਸ਼ੂਰਾਮ ਵੇਲਫੈਅਰ ਸੁਸਾਇਟੀ ਅਮਲੋਹ ਵੱਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨੇ ਧਰਮ ਦੀ ਰੱਖਿਆ ਅਤੇ ਅਨਿਆਇ ਦੇ ਖ਼ਿਲਾਫ਼ ਲੜਨ ਲਈ ਸ਼ਸਤਰ ਚੁੱਕਿਆ। ਉਹਨਾਂ ਕਿਹਾ ਕਿ ਪਰਸ਼ੂਰਾਮ ਜੀ ਭਗਵਾਨ ਵਿਸ਼ਨੂੰ ਦੇ ਆਵੇਸ਼ ਅਵਤਾਰ ਸਨ ਅਤੇ ਉਹਨਾਂ ਨੇ ਹਰ ਯੁੱਗ ਵਿੱਚ ਧਰਮ ਦੀ ਸਥਾਪਨਾ ਲਈ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਦੇ ਅਨੁਸਾਰ ਭਗਵਾਨ ਪਰਸ਼ੂਰਾਮ ਜੀ ਨੇ ਸਮਾਜਿਕ ਨਿਆਂ, ਸਮਾਨਤਾ ਅਤੇ ਪੀੜਤ ਵਰਗ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ, ਜਿਸ ਕਾਰਨ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਪ੍ਰੇਰਣਾ ਦਾ ਸਰੋਤ ਹਨ।
ਰਾਜੂ ਖੰਨਾ ਨੇ ਸ੍ਰੀ ਪਰਸ਼ੂਰਾਮ ਵੇਲਫੈਅਰ ਸੁਸਾਇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਹਰ ਸਾਲ ਇਹ ਸਮਾਗਮ ਕਰਵਾ ਕੇ ਸਮਾਜ ਨੂੰ ਚੰਗੀ ਸੇਧ ਦਿੱਤੀ ਜਾਂਦੀ ਹੈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਰਾਣਾ ਅਜ਼ਾਦ ਸ਼ਰਮਾ, ਪ੍ਰਧਾਨ ਰਾਜੀਵ ਕ੍ਰਿਸ਼ਨ ਸ਼ਰਮਾ, ਸੈਕਟਰੀ ਡਾ. ਯਾਦਵਿੰਦਰ ਸ਼ਰਮਾ ਅਤੇ ਕੈਸ਼ੀਅਰ ਮੋਹਿਤ ਛਿੱਬਾ ਦੀ ਅਗਵਾਈ ਹੇਠ ਮੁੱਖ ਮਹਿਮਾਨ ਰਾਜੂ ਖੰਨਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਅਤੇ ਐਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਬਲਤੇਜ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ, ਚੇਅਰਮੈਨ ਕੁਲਭੂਸ਼ਨ ਸ਼ਰਮਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ, ਐਡਵੋਕੇਟ ਦੇਵਰਤਨ ਸ਼ਰਮਾ, ਐਡਵੋਕੇਟ ਸੀਤਲ ਸ਼ਰਮਾ, ਹਿਤੇਸ਼ ਸ਼ਰਮਾ, ਅਸ਼ੋਕ ਕੁਮਾਰ ਬਾਤਿਸ਼, ਗੌਤਮ ਸ਼ਰਮਾ, ਪਰਮਿੰਦਰ ਸਿੰਘ ਨੀਟਾ ਸੰਧੂ, ਮਨਦੀਪ ਸ਼ਰਮਾ, ਕੁਲਦੀਪ ਸ਼ਰਮਾ, ਐਡਵੋਕੇਟ ਮੇਅੰਕ ਸ਼ਰਮਾ, ਪੰਡਿਤ ਸੁਰਿੰਦਰ ਕੁਮਾਰ, ਪ੍ਰਮੋਦ ਵਸ਼ਿਸ਼ਟ ਅਤੇ ਧਰਮਪਾਲ ਭੜੀ (ਪੀ.ਏ. ਰਾਜੂ ਖੰਨਾ) ਸਮੇਤ ਵੱਡੀ ਗਿਣਤੀ ਵਿੱਚ ਬ੍ਰਾਹਮਣ ਭਾਈਚਾਰੇ ਦੇ ਆਗੂ ਮੌਜੂਦ ਸਨ।
ਫੋਟੋ ਕੈਪਸ਼ਨ: ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਮੌਕੇ ਅਮਲੋਹ ਵਿੱਚ ਕਰਵਾਏ ਸਮਾਗਮ ਦੌਰਾਨ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਹੋਰ ਆਗੂਆਂ ਦਾ ਸਨਮਾਨ ਕਰਦੇ ਹੋਏ।