ਰਿਮਟ ਹਸਪਤਾਲ ‘ਚ ਮੁਫ਼ਤ ਮੈਡੀਕਲ ਕੈਪ 28 ਨੂੰ
ਮੰਡੀ ਗੋਬਿੰਦਗੜ੍ਹ( ਅਜੇ ਕੁਮਾਰ)
ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ 4 ਜੂਨ ਨੂੰ ਮੁੁਫ਼ਤ ਮੈਡੀਕਲ ਕੈਪ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਕੇ.ਸੀ ਗੋਇਲ ਨੇ ਦਸਿਆ ਕਿ ਕੈਪ ਵਿਚ ਕੰਨ, ਅੱਖਾਂ, ਦਿਲ, ਹੱਡੀਆਂ ਅਤੇ ਹੋਰ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਬਿਨਾਂ ਖੂਨ ਦੇ ਸਾਰੇ ਟੈਸਟ ਵੀ ਮੁਫ਼ਤ ਕੀਤੇ ਜਾਣਗ। ਉਨ੍ਹਾਂ ਦਸਿਆ ਕਿ ਜੇਕਰ ਕਿਸੇ ਮਰੀਜ ਨੂੰ ਅਲਟਰਾਸਾਉਂਡ, ਸੀਟੀ ਸਕੈਨ, ਈਸੀਜੀ, ਖੂਨ ਦੀ ਜਾਂਚ ਅਤੇ ਐਕਸਰੇ ਆਦਿ ਕਰਵਾਉਂਣ ਦੀ ਲੋੜ ਪਵੇ ਤਾਂ ਉਹ ਵੀ ਸਾਰੇ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਮਰੀਜਾਂ ਦੀ ਸਹੂਲਤ ਲਈ ਦਵਾਈਆਂ ਵੀ ਘੱਟ ਰੇਟ ‘ਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਇਸ ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਦੂਰਬੀਨ ਰਾਹੀ ਗੁਰਦੇ ਦਫੀ ਪੱਥਰੀ, ਦੂਰਬੀਨ ਰਾਹੀ ਗਦੂਦਾਂ, ਦੂਰਬੀਨ ਰਾਹੀ ਪਿਸਾਬ ਦੀ ਨਾਲੀ ਦੀ ਪੱਥੀਦਾ ਅਪਰੇਸ਼ਨ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੂਰਬੀਨ ਰਾਹੀ ਦਿਮਾਗ ਦੀ ਸਰਜਰੀ, ਦੂਰਬੀਨ ਰਾਹੀ ਰੀੜ ਦੀ ਹੱਡੀ ਦੀ ਸਰਜਰੀ ਅਤੇ ਨਵਜਾਤ ਬੱਚਿਆਂ ਦੀ ਦੇਖਭਾਲ ਆਦਿ ਦਾ ਵੀ ਪ੍ਰਬੰਧ ਹੈ। ਉਨ੍ਹਾਂ ਦਸਿਆ ਕਿ ਚੂਲੇ ਬਦਲਣ ਦਾ ਵੀ ਇਥੇ ਸਫਲ ਪ੍ਰਬੰਧ ਹੈ ਅਤੇ ਆਯੂਸਮਾਨ ਕਾਰਡ ਧਾਰਕਾਂ ਲਈ ਮੁਫਤ ਓਪੀਡੀ ਦਾ ਪ੍ਰਬੰਧ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆ ਦਸਿਆ ਕਿ ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਲੋਕਾਂ ਨੂੰ ਪੂਰੀ ਬੌਡੀ ਦੇ ਟੈਸਟ ਦੀ ਵੀ ਸਹੂਲਤ ਹੈ।
ਫੋਟੋ ਕੈਪਸਨ: ਡਾ. ਕੇ.ਸੀ.ਗੋਇਲ ਜਾਣਕਾਰੀ ਦਿੰਦੇ ਹੋਏ।