ਵਿਧਾਇਕ ਗੈਰੀ ਬੜਿੰਗ ਅਤੇ ਚੇਅਰਮੈਨ ਸਲਾਣਾ ਨੇ ਮੁੱਖ ਮੰਤਰੀ ਦੇ ਪੀ.ਏ. ਨਾਲ ਕੀਤੀ ਮੁਲਾਕਾਤ
ਅਮਲੋਹ(ਅਜੇ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੀ.ਏ. ਰਾਜਬੀਰ ਸਿੰਘ ਘਰਾਚੋਂ ਨਾਲ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਨੇ ਵਿਸੇਸ ਮੁਲਾਕਾਤ ਕੀਤੀ ਅਤੇ ਹਲਕੇ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤੇ ਗਏ। ਇਸ ਮੌਕੇ ਪਾਰਟੀ ਦੀ ਹੋਰ ਵਧੇਰੇ ਮਜਬੂਤੀ ਬਾਰੇ ਵੀ ਚਰਚਾ ਕੀਤੀ ਗਈ। ਸ੍ਰੀ ਘਰਾਚੋ ਨੇ ਨਵ-ਨਿਯੁਕਤ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਨੂੰ ਵਧਾਈ ਵੀ ਦਿਤੀ ਅਤੇ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਤਾ। ਇਸ ਮੌਕੇ ਸਰਪੰਚ ਪਰਦੀਪ ਸਿੰਘ ਕੰਜਾਰੀ, ਕੋਆਰਡੀਨੇਟਰ ਅਮਨਦੀਪ ਸਿੰਘ ਲੱਲੋਂ ਅਤੇ ਸਰਪੰਚ ਮਨੀਸ਼ ਨਿਓਵਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਮੁਖ ਮੰਤਰੀ ਦੇ ਪੀਏ ਰਾਜਬੀਰ ਸਿੰਘ ਘਰਾਚੋ, ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਸਿੰਗਾਰਾ ਸਿੰਘ ਸਲਾਣਾ ਗਲਬਾਤ ਕਰਦੇ ਹੋਏ।
.