ਅਮਰ ਇੰਦਰ ਸਿੰਘ ਲਿਬੜਾ ਵਲੋਂ ਪਿੰਡਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਕੀਤੀਆਂ ਮੀਟਿੰਗਾਂ
ਫ਼ਤਹਿਗੜ੍ਹ ਸਾਹਿਬ/ਅਮਲੋਹ ਅਜੇ ਕੁਮਾਰ
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਆਗੂ ਅਮਰ ਇੰਦਰ ਸਿੰਘ ਲਿਬੜਾ ਵਲੋਂ ਹਲਕੇ ਦੇ ਪਿੰਡ ਦਾਦੂਮਾਜਰਾ ਤੋਂ ਜਸਪਾਲ ਸਿੰਘ ਦਾਦੂਮਾਜਰਾ ਸਾਬਕਾ ਸਰਪੰਚ ਪਿੰਡ ਦਾਦੂਮਾਜਰਾ ਦੀ ਅਗਵਾਈ ਹੇਠ ਕਰਵਾਏ ਇਕ ਸਮਾਗਮ ਵਿਚ ਅਮਰ ਸਿੰਘ, ਅਮਰਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰਭਜੋਤ ਸਿੰਘ ਅਤੇ ਹਰਭਜਨ ਸਿੰਘ ਆਦਿ ਨੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਜਿਨ੍ਹਾਂ ਦਾ ਸਨਮਾਨ ਕਰਦੇ ਹੋਏ ਸ੍ਰੀ ਲਿਬੜਾ ਨੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਤਾ। ਸ੍ਰੀ ਲਿਬੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੋਚ ਹੁਣ ਲੋਕ ਸਭਾ ਮੈਬਰ ਭਾਈ ਅਮ੍ਰਿਤਪਾਲ ਸਿੰਘ ਨਾਲ ਖੜੀ ਹੈ ਜੋਂ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦਿਨਾਂ ਵਿਚ ਪਿੰਡ ਪੱਧਰ ਤੱਕ ਮੀਟਿੰਗਾਂ ਕਰਕੇ ਪਾਰਟੀ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਲੋਹਖੇੜੀ, ਬਚਿੱਤਰ ਸਿੰਘ ਪੰਜੋਲਾ, ਜਸਬੀਰ ਸਿੰਘ ਮਾਤਾ ਗੁਜਰੀ ਕਲੋਨੀ ਅਤੇ ਹਰਸ਼ਪਿੰਦਰ ਸਿੰਘ ਚੀਮਾ ਝਾਮਪੁਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਅਮਰ ਇੰਦਰ ਸਿੰਘ ਲਿਬੜਾ ਪਾਰਟੀ ਵਿਚ ਸਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ।–