ਮਾਂਵਾਂ ਭੈਣਾਂ ਦੇ ਖਾਤਿਆਂ ਵਿਚ ਰਾਸੀ ਪੈਣ ਨਾਲ ਖੁਸ਼ੀ ਦਾ ਮਹੌਲ ਬਣਿਆ-ਚੇਅਰਮੈਨ ਢਿਲੌ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਿਊੰ ਹੀ ਮਾਵਾਂ ਭੈਣਾਂ ਦੇ ਖਾਤਿਆਂ ਵਿੱਚ 3 ਹਜ਼ਾਰ ਅਤੇ 4500 ਰੁਪਏ ਪਾਉਣ ਦਾ ਕਾਰਜ ਸੁਰੂ ਕੀਤਾ ਉਸ ਦੇ ਨਾਲ ਹੀ ਪੰਜਾਬ ਦੀਆਂ ਮਾਵਾਂ ਭੈਣਾ ਵਿਚ ਖੁਸ਼ੀ ਦਾ ਇਜ਼ਹਾਰ ਪੈਦਾ ਹੋਇਆ ਕਿਉਂਕਿ ਚੋਣਾਂ ਤੋੋਂ ਪਹਿਲਾ ਆਮ ਆਦਮੀ ਪਾਰਟੀ ਨੇ ਆਪਣੀ ਆਖਰੀ ਗਰੰਟੀ ਵੀ ਪੂਰੀ ਕਰ ਦਿਤੀ। ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਨੇ ਇਥੇ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀਆਂ ਆਸਾਂ ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ ਜਿਸ ਸੱਦਕਾ 2027 ਦੀਆਂ ਚੋਣਾਂ ਵਿਚ ਲੋਕ ਆਪ ਦੀ ਮੁੜ ਸਰਕਾਰ ਲਿਆਉਂਣ ਲਈ ਉਤਾਵਲੇ ਹਨ। ਇਸ ਮੌਕੇ ਨਰਿੰਦਰਜੀਤ ਕੌਰ ਖਾਲਸਾ, ਅਕਵਿੰਦਰ ਕੌਰ, ਰਮਨਦੀਪ ਕੌਰ, ਸਨਦੀਪ ਕੌਰ, ਸਰਬਜੀਤ ਕੌਰ ਅਤੇ ਬਿਨੂ ਸਮੇਤ ਬਹੂੁਤ ਸਾਰੀਆਂ ਔਰਤਾਂ ਨੇ ਇਸ ਕਾਰਜ ਲਈ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਅਤੇ ਹਲਕਾ ਕੋ-ਕੋਆਰਡੀਨੇਟਰ ਬਿਕਰਮਜੀਤ ਸਿੰਘ ਵਿੱਕੀ ਆਦਿ ਹਾਜ਼ਰ ਸਨ।
ਕੈਪਸ਼ਨ: ਮਾਵਾਂ ਭੈਣਾਂ ਸਤਿਕਾਰ ਯੋਜਨਾ ਅਧੀਨ ਇਕੱਤਰ ਬੀਬੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ।-