ਸਿਵਲ ਹਸਪਤਾਲ ਦੇ ਈਐਨਟੀ ਵਿਭਾਗ ਨੇ ਪਹਿਲੀ ਵਾਰ ਥਾਇਰਾਇਡ ਗਲੈਡ ਸਰਜਰੀ ਸਫਲਤਾ ਪੂਰਵਕ ਕੀਤੀ
ਫ਼ਤਹਿਗੜ੍ਹ ਸਾਹਿਬ/ਅਮਲੋਹ ਅਜੇ ਕੁਮਾਰ
ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਨੇ ਲਗਾਏ ਕੈਪ ਵਿੱਚ ਇੱਕ ਹੋਰ ਵਿਸ਼ੇਸ਼ਤਾ ਜੋੜ ਦਿੱਤੀ ਕਿਉਂਕਿ ਈਐਨਟੀ ਵਿਭਾਗ ਨੇ ਪਹਿਲੀ ਵਾਰ ਥਾਇਰਾਇਡ ਗਲੈਂਡ ਸਰਜਰੀ ਸਫਲਤਾ ਪੂਰਵਕ ਕੀਤੀ। ਇਹ ਸਰਜਰੀ ਡਾ: ਜਸਮੀਤ ਪੂਨੀਆ ਈਐਨਟੀ ਸਰਜਨ, ਡਾ: ਅਮਨਦੀਪ ਕੌਰ ਅਤੇ ਡਾ: ਵਿਵੇਕ ਵਲੋਂ ਅਨੱਸਥੀਸੀਆ ਸਟਾਫ ਮੈਬਰ ਰਮਨ ਆਦਿ ਦੇ ਸਹਿਯੋਗ ਨਾਲ ਕੀਤੀ ਗਈ ਸੀ। ਸਫਲ ਸਰਜਰੀ ਤੋਂ ਬਾਅਦ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ। ਡਾ. ਪੂਨੀਆ ਨੇ ਇਸ ਮੌਕੇ ਸਰਜਰੀ ਨੂੰ ਸਫਲ ਕਰਨ ਲਈ ਸਟਾਫ਼ ਦਾ ਧੰਨਵਾਦ ਕਰਦਿਆ ਕਿਹਾ ਕਿ ਹੁਣ ਥਾਇਰਾਇਡ ਸਰਜਰੀ ਦੀ ਲੋੜ ਵਾਲੇ ਮਰੀਜ਼ਾਂ ਦਾ ਇਲਾਜ ਇੱਥੇ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਹੋਰ ਹਸਪਤਾਲਾਂ ਵਿਚ ਰੈਫਰ ਕਰਕੇ ਇਲਾਜ ਲਈ ਜਾਣ ਦੀ ਜਰੂਰਤ ਨਹੀਂ ਪਵੇਗੀ।
ਫੋਟੋ ਕੈਪਸਨ: ਅਪਰੇਸ਼ਨ ਸਫ਼ਲ ਹੋਣ ਬਾਅਦ ਡਾ. ਜਸਮੀਤ ਪੂਨੀਆਂ ਅਤੇ ਟੀਮ ਮੈਬਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ।