ਪੱਤਰਕਾਰਾਂ ਦੀ ਸੁਰਖਿਆ ਯਕੀਨੀ ਬਨਾਉਂਣ ਲਈ ਇੰਡੀਅਨ ਜਨਰਲਿਸਟ ਯੂਨੀਅਨ ਨੇ ਬੈਗਲੂਰ ‘ਚ ਕਰਵਾਇਆ ਸੈਮੀਨਾਰ
ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸਨ ਸੂਦ ਦਾ ਵਧੀਆ ਸੇਵਾਵਾਂ ਬਦਲੇ ਕੀਤਾ ਵਿਸੇਸ਼ ਸਨਮਾਨ
ਅਮਲੋਹ(ਅਜੇ ਕੁਮਾਰ)
ਇੰਡੀਅਨ ਜਨਰਲਿਸਟ ਯੂਨੀਅਨ ਰਜਿ. ਦਾ ਕੌਮੀ ਪੱਧਰ ਦਾ ਸਮਾਗਮ ਕਰਨਾਟਕਾ ਦੇ ਬੈਗਲੂਰ ਸ਼ਹਿਰ ਵਿਚ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਦੇਸ ਭਰ ਦੇ ਵੱਖ-ਵੱਖ ਰਾਜਾਂ ਦੇ ਚੁਣਵੇ ਡੈਲੀਗੇਟਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਪੰਜਾਬ ਅਤੇ ਚੰਡੀਗੜ੍ਹ ਵਿਚੋ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਅਤੇ ਪੰਜਾਬ ਅਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ, ਸੂਬਾ ਪ੍ਰਧਾਨ ਜੈ ਸਿੰਘ ਛਿੰਬਰ, ਜਨਰਲ ਸਕੱਤਰ ਸੰਤੋਖ ਸਿੰਘ ਗਿੱਲ ਅਤੇ ਚੰਡੀਗੜ੍ਹ ਇਕਾਈ ਦੀ ਪ੍ਰਧਾਨ ਬਿੰਦੂ ਸਿੰਘ ਨੇ ਸਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰਾਂ ਕਰਦੇ ਹੋਏ ਕੇਦਰ ਅਤੇ ਰਾਜ ਸਰਕਾਰਾਂ ਨੂੰ ਪੱਤਰਕਾਰਾਂ ਦੀ ਸੁਰਖਿਆ ਯਕੀਨੀ ਬਨਾਉਂਣ ਅਤੇ ਹੋਰ ਮੱਸਲੇ ਹੱਲ ਕਰਨ ਦੀ ਅਪੀਲ ਕੀਤੀ। ਦੋ ਰੋਜ਼ਾ ਚੱਲੇ ਇਸ ਪ੍ਰੋਗਰਾਮ ਦਾ ਉਦਘਾਟਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸਨ ਰੈਡੀ ਨੇ ਕੀਤਾ। ਇਸ ਮੌਕੇ ‘ਦਿ ਵਾਇਰ’ ਦੇ ਸੰਸਥਾਪੀਕ ਸੰਪਾਦਕ ਸਿਧਾਰਥ ਵਰਦਾਰਾਜਨ ਨੇ ਵਿਸੇਸ ਮਹਿਮਾਨ ਵਜੋਂ ਪਹਿਲੇ ਦਿਨ ਸਿਰਕਤ ਕੀਤੀ। ਕਰਨਾਟਕ ਮੀਡੀਆਅਕੈਡਮੀ ਦੀ ਚੇਅਰਪਰਸਨ ਆਇਸ਼ਾ ਖਾਨਮ ਨੇ ਪੱਤਰਕਾਰਾਂ ਦਾ ਸਵਾਗਤ ਕੀਤਾ ਅਤੇ ਡੈਲੀਗੇਟਾਂ ਦਾ ਵਿਸੇਸ ਸਨਮਾਨ ਕੀਤਾ। ਤੇਲੰਗਾਨਾ ਮੀਡੀਆ ਅਕੈਡਮੀ ਦੇ ਚੇਅਰਮੈਨ ਕੇ. ਸ੍ਰੀਨਿਵਾਸ ਰੈਡੀ, ਕੌਮੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਜਨਰਲ ਸਕੱਤਰ ਡੀ. ਸੋਮਾ ਸੁੰਦਰਅਤੇ ਸਾਬਕਾ ਪ੍ਰਧਾਨ ਐਸ.ਐਨ.ਸਿਨਹਾ, ਅਮਰ ਦੇਵਲਾਪ ਅਤੇ ਕਰਨਾਟਕ ਰਾਜ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਜਾਨਕੀ ਮੋਹਨ ਆਦਿ ਨੇ ਵਿਚਾਰ ਪੇਸ ਕੀਤੇ। ਇਸ ਮੌਕੇ ਕਰਨਾਟਕਾ ਯੂਨੀਅਨ ਵਲੋਂ ਸਾਮਲ ਹੋਏ ਡੈਲੀਗੇਟਾਂ ਅਤੇ ਮਹਿਮਾਨਾਂ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸਨ: ਪ੍ਰਬੰਧਕ ਅਤੇ ਮਹਿਮਾਨ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦਾ ਸਨਮਾਨ ਕਰਦੇ ਹੋਏ।