ਬਰੈਂਪਟਨ: 9ਨਵੰਬਰ, (ਦੀਪਾ ਬਰਾੜ)
ਭਾਰਤੀ ਕੌਂਸਲੇਟ ਨੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਸੁਰੱਖਿਆ ਭਰੋਸੇ ਦੀ ਘਾਟ ਦਾ ਹਵਾਲਾ ਦਿੰਦੇ ਹੋਏ Brampton ਵਿੱਚ ਆਉਣ ਵਾਲੇ ਦਿਨਾਂ ਵਿੱਚ ਲਗਾਏ ਜਾਣ ਵਾਲੇ ਸੁਵਿਧਾ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ।
ਪੀਲ ਪੁਲਿਸ ਨੇ ਟੋਰਾਂਟੋ ਨਿਵਾਸੀ ਰਣਇੰਦਰ ਲਾਲ ਬੈਨਰਜੀ (57) ਨੂੰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਖੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਜਨਤਕ ਤੌਰ ‘ਤੇ ਨਫਰਤ ਫੈਲਾਉਣ ਤੇ ਭੜਕਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੋ ਹੋਰਾਂ, ਜਿਨ੍ਹਾਂ ਦੇ ਨਾਮ ਕਿਚਨਰ ਦੇ ਅਰਮਾਨ ਗਹਿਲੋਤ 24 ਅਤੇ ਅਰਪਿਤ, 22, ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ, ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜ਼ਿਸ਼, ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਪੀਲ ਦੀ ਪਬਲਿਕ ਆਰਡਰ ਯੂਨਿਟ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਤਾਇਨਾਤ ਕੀਤਾ ਗਿਆ ਸੀ, ਜਿਸ ਦੌਰਾਨ ਕਥਿਤ ਤੌਰ ‘ਤੇ ਇੱਕ ਵਿਅਕਤੀ ਨੂੰ ਲਾਊਡਸਪੀਕਰ ਰਾਹੀਂ ਸਿੱਖ ਗੁਰਦਵਾਰਿਆਂ ‘ਤੇ ਹਮਲਾ ਕਰਨ ਲਈ ਲੋਕਾਂ ਨੂੰ ਬੁਲਾਉਂਦੇ ਸੁਣਿਆ ਗਿਆ ਸੀ।