ਚੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਪਾਰਟੀ ਦਫ਼ਤਰ ਵਿੱਚ ਮੰਥਨ ਮੀਟਿੰਗ।
ਚੋਣ ਲੜੇ ਸਾਰੇ ਉਮੀਦਵਾਰਾਂ ਨੂੰ ਕੀਤਾ ਵਾਰਡ ਇੰਚਾਰਜ ਨਿਯੁਕਤ।
ਅਮਲੋਹ,22 ਦਸੰਬਰ : ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਲੋਹ ਸ਼ਹਿਰ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਚਨਬੱਧ ਹੈ। ਚਾਹੇ ਪਾਰਟੀ ਨੂੰ ਸ਼ਹਿਰ ਦੀਆਂ ਸਮੱਸਿਆਂਵਾਂ ਨੂੰ ਲੈਕੇ ਸਰਕਾਰ ਜਾ ਪ੍ਰਸ਼ਾਸਨ ਨਾਲ ਕਿਉ ਨਾ ਲੜਾਈ ਲੜਨੀ ਪਵੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਨਗਰ ਕੌਂਸਲ ਅਮਲੋਹ ਦੀਆਂ ਹੋਇਆਂ ਚੋਣਾਂ ਉਪਰੰਤ ਸਾਰੇ ਉਮੀਦਵਾਰਾਂ ਤੇ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਨਾਲ ਮੰਥਨ ਮੀਟਿੰਗ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਆਪ ਸਰਕਾਰ ਦੇ ਵਿਧਾਇਕ ਤੇ ਉਸ ਦੇ ਭਰਾ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਨਾਲ ਲੈਕੇ ਹਰ ਬੂਥ ਤੇ ਕੱਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ।ਪਰ ਉਹ ਧੰਨਵਾਦੀ ਹਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਜਿਹਨਾਂ ਵੱਲੋਂ ਆਪ ਦੇ ਨੁਮਾਇੰਦਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਰਾਜੂ ਖੰਨਾ ਨੇ ਜਿਥੇ ਵਾਰਡ ਨੰਬਰ 05 ਤੋਂ ਜੇਤੂ ਉਮੀਦਵਾਰ ਸ੍ਰੀਮਤੀ ਗੁਰਮੀਤ ਕੌਰ ਤੇ ਵਾਰਡ ਨੰਬਰ 07 ਤੋਂ ਜੇਤੂ ਉਮੀਦਵਾਰ ਸ੍ਰੀਮਤੀ ਨੀਨਾ ਸ਼ਾਹੀ ਨੂੰ ਵਧਾਈ ਦਿੱਤੀ। ਉਥੇ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅੱਗੋਂ ਤੋਂ ਡੱਟ ਕਿ ਅਪਣੇ ਅਪਣੇ ਵਾਰਡਾਂ ਵਿੱਚ ਕੰਮ ਕਰਨ ਦੀ ਅਪੀਲ ਵੀ ਕੀਤੀ।ਜਿਸ ਲਈ ਉਹਨਾਂ ਨਾਲ ਹਰ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਖੜਾਂ ਹੈ। ਰਾਜੂ ਖੰਨਾ ਨੇ ਕਿਹਾ ਕਿ ਸਰਕਾਰ ਨਿੱਤ ਨਹੀਂ ਰਹਿੰਦੀਆਂ ਜਿਹਨਾਂ ਅਨਸਰਾਂ ਤੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕੱਲ ਨਗਰ ਕੌਂਸਲ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਤੇ ਵਧੀਕੀਆਂ ਕੀਤੀਆਂ ਗਈਆਂ ਹਨ। ਉਹਨਾਂ ਨਾਲ ਸਮਾਂ ਆਉਣ ਤੇ ਸਖਤੀ ਨਾਲ ਨਜਿੱਠਿਆ ਜਾਵੇਗਾ। ਕਿਉਂ ਕਿ ਉਹ ਹਰ ਸ਼ਰਾਰਤੀ ਅਨਸਰ ਦੇ ਚੇਹਰੇ ਤੋਂ ਭਲੀਭਾਂਤ ਜਾਣੂ ਹਨ। ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਨਗਰ ਕੌਂਸਲ ਅਮਲੋਹ ਦੇ ਵੱਖ ਵੱਖ ਵਾਰਡਾਂ ਤੋਂ ਚੋਣ ਲੜੇ ਸਮੁੱਚੇ ਉਮੀਦਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡਾਂ ਦੇ ਇੰਚਾਰਜ ਵੀ ਨਿਯੁਕਤ ਕੀਤਾ ਗਿਆ।ਇਸ ਮੀਟਿੰਗ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸ਼ਾਸਤਰੀ ਗੁਰੂ ਦੱਤ, ਜਥੇਦਾਰ ਹਰਬੰਸ ਸਿੰਘ ਬਡਾਲੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਡਾ ਅਰੁਜਨ ਸਿੰਘ ਅਮਲੋਹ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੁਰੀ,ਬੀਬੀ ਬਬਲੀ ਅਮਲੋਹ,ਸੁਰਿੰਦਰ ਸਿੰਘ ਜੇ ਈ,ਬੱਬੀ ਡੰਗ, ਲਖਵੀਰ ਕੌਰ ਨੇ ਜਿਥੇ ਸੰਬੋਧਨ ਕੀਤਾ ਉਥੇ ਇਸ ਮੰਥਨ ਮੀਟਿੰਗ ਵਿੱਚ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਰਾਮੇਸਵਰੀ ਦੱਤ, ਕੈਪਟਨ ਜਸਵੰਤ ਸਿੰਘ ਬਾਜਵਾ,ਸ੍ਰੀਮਤੀ ਨੀਨਾ ਸ਼ਾਹੀ ਕੌਂਸਲਰ, ਜਥੇਦਾਰ ਹਰਿੰਦਰ ਸਿੰਘ ਦੀਵਾ,ਗੁਰਮੀਤ ਕੌਰ ਕੌਂਸਲਰ, ਅਮਰਜੀਤ ਸਿੰਘ ਮੁੱਢੜੀਆ, ਸੁਖਵਿੰਦਰ ਸਿੰਘ ਕਾਲਾ ਅਰੌੜਾ,ਪਰਮਜੀਤ ਕੌਰ, ਈਸ਼ਾ ਡੰਗ, ਚਮਕੌਰ ਸਿੰਘ ਤੰਦਾਬੱਧਾ, ਜਥੇਦਾਰ ਪਰਮਜੀਤ ਸਿੰਘ ਔਜਲਾ,ਗੁਰਦੀਪ ਸਿੰਘ ਬੱਬੀ, ਬਲਵੰਤ ਸਿੰਘ ਘੁੱਲੂਮਾਜਰਾ,ਪਰਮਿੰਦਰ ਸਿੰਘ ਨੀਟਾ ਸੰਧੂ,ਰੂਪ ਸਿੰਘ ਫੌਜੀ,ਮਿੱਟੂ ਅਰੌੜਾ,ਬੀਬੀ ਜਸਵਿੰਦਰ ਕੌਰ ਜੱਸੀ, ਬਲਤੇਜ ਸਿੰਘ ਅਮਲੋਹ,ਮੋਹਨ ਸਿੰਘ ਧਰਮਗੜ੍ਹ, ਗੁਰਮੀਤ ਕੌਰ ਭੱਦਲਥੂਹਾ, ਰਾਕੇਸ਼ ਕੁਮਾਰ ਅਰੌੜਾ, ਗੋਪਾਲ ਸਿੰਘ, ਟਿੰਕੂ ਬਦੀਨਪੁਰ, ਚਰਨਜੀਤ ਸਿੰਘ ਅਮਲੋਹ, ਗੁਰਮੇਲ ਸਿੰਘ ਅਮਲੋਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵਰਕਰ ਤੇ ਆਗੂ ਮੌਜੂਦ ਸਨ।
ਫੋਟੋ ਕੈਪਸਨ:– ਸ਼੍ਰੋਮਣੀ ਅਕਾਲੀ ਦਲ ਅਮਲੋਹ ਸ਼ਹਿਰੀ ਦੀ ਮੰਥਨ ਮੀਟਿੰਗ ਸਮੇਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਨੂੰ ਵਾਰਡ ਇੰਚਾਰਜ ਨਿਯੁਕਤ ਕਰਨ ਸਮੇਂ ਸਨਮਾਨਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਤੇ ਹੋਰ ਆਗੂ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼