ਫ਼ਤਹਿਗੜ੍ਹ ਸਾਹਿਬ : ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਨੂੰ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਸਥਾਪਿਤ ਕੀਤੀਆਂ ਜਾਣ ਵਾਲੀਆਂ 7 ਆਰਜੀ ਡਿਸਪੈਂਸਰੀਆਂ ਦੀ ਨਿਸ਼ਚਿਤ ਕੀਤੀ ਥਾਂ ਦਾ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੇ ਮੁਖ ਮੇਲਾ ਅਫਸਰ ਡਾ.ਰਾਜੇਸ਼ ਕੁਮਾਰ ਸਮੇਤ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀਆ ਮੇਨ ਗੁਰਦੁਆਰਾ ਸਾਹਿਬ ਦੀ ਡਿਊੜੀ, ਸੂਚਨਾ ‘ਤੇ ਮੈਡੀਕਲ ਕੇਂਦਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਸਾਹਮਣੇ, ਮੈਡੀਕਲ ਕੇਂਦਰ ਚੁੰਗੀ ਨੰਬਰ 4 ਸਰਹਿੰਦ, ਸੂਚਨਾ ‘ਤੇ ਮੈਡੀਕਲ ਕੇਂਦਰ ਪੁਲਿਸ ਟਰੇਨਿੰਗ ਸਕੂਲ ਬਸੀ ਪਠਾਣਾ ਰੋਡ, ਸੂਚਨਾ ‘ਤੇ ਮੈਡੀਕਲ ਕੇਂਦਰ ਮੇਨ ਗੇਟ ਮਾਤਾ ਗੁਜਰੀ ਕਾਲਜ, ਮੈਡੀਕਲ ਕੇਂਦਰ ਜੋਤੀ ਸਰੂਪ ਮੋੜ ਨੇੜੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ਡੀਸੀ ਕੰਪਲੈਕਸ ਦੇ ਬਾਹਰ ਸਥਾਪਿਤ ਕੀਤੀਆ ਜਾਣਗੀਆਂ ਅਤੇ ਇਨ੍ਹਾਂ ਦੇ ਨਾਲ 1-1 ਐਂਬੂਲੈਂਸ ਵੀ ਤੈਨਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲੇ ਅੰਦਰ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ ਆਦਿ ਨੂੰ ਵੀ ਸਭਾ ਦੌਰਾਨ ਮੈਡੀਕਲ ਐਮਰਜੈਂਸੀ ਲਈ ਆਪਣੀਆਂ ਐਬੂਲੈਂਸਾਂ ਅਤੇ ਹਸਪਤਾਲਾਂ ਨੂੰ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਸਭਾ ਦੇ ਖੇਤਰ ਵਿੱਚ ਮੈਡੀਕਲ ਸਟੋਰਾਂ ਵਾਲਿਆਂ ਨੂੰ ਵੱਖ-ਵੱਖ ਸਮੇਂ ‘ਤੇ ਵੱਖੋ-ਵੱਖਰੇ ਏਰੀਏ ਵਿੱਚ 24 ਘੰਟੇ ਮੈਡੀਕਲ ਸਟੋਰ ਖੁੱਲੇ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ, ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਚੰਡੀਗੜ੍ਹ, ਸਰਕਾਰੀ ਹਸਪਤਾਲ ਸੈਕਟਰ-16 ਚੰਡੀਗੜ੍ਹ, ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਅਤੇ ਮੈਕਸ ਹਸਪਤਾਲ ਮੋਹਾਲੀ ਆਦਿ ਹਸਪਤਾਲਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਉਹ ਸਿਹਤ ਸਬੰਧੀ ਕੋਈ ਵੀ ਮੁਸ਼ਕਲ ਹੋਣ ‘ਤੇ ਸਭਾ ਦੇ ਖੇਤਰ ਵਿੱਚ ਹੀ ਤੈਨਾਤ ਡਿਸਪੈਂਸਰੀ ਤੋਂ ਮੁਫਤ ਦਵਾਈ ਲੈ ਸਕਦੇ ਹਨ। ਇਸ ਮੌਕੇ ਜਿਲਾ ਸਮੂਹ ਸਿੱਖਿਆ ‘ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਅਤੇ ਮਨਵੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਡਿਸਪੈਸਰੀਆਂ ਲਈ ਨਿਸ਼ਚਿਤ ਕੀਤੀ ਜਗਾ ਦਾ ਜਾਇਜਾ ਲੈਂਦੇ ਹੋਏ ਹੋਏ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ।
ਪੱਤਰਕਾਰ ਅਜੇ ਕੁਮਾਰ ਅਮਲੋਹ