ਫ਼ਤਹਿਗੜ੍ਹ ਸਾਹਿਬ : ਸਰਕਾਰੀ ਪ੍ਰਾਇਮਰੀ ਸਕੂਲ ਚਨਾਰਥਲ ਕਲਾਂ ਦੇ ਵਿੱਦਿਆਰਥੀਆਂ ਲਈ ਦਾਨੀ ਸੱਜਣ ਅਜੀਤ ਸਿੰਘ ਕੈਨੇਡਾ ਦੇ ਪ੍ਰੀਵਾਰ ਵੱਲੋਂ 60 ਹਜ਼ਾਰ ਦੀ ਕੀਮਤ ਦੇ ਟਰੈਕ ਸੂਟ ਅਤੇ ਬੂਟ ਦਿੱਤੇ ਗਏ। ਸਕੂਲ ਅਧਿਆਪਕਾਂ ਅਤੇ ਵਿੱਦਿਆਰਥੀਆਂ ਨੇ ਇਸ ਪ੍ਰੀਵਾਰ ਦਾ ਧੰਨਵਾਦ ਕੀਤਾ ਅਤੇ ਪ੍ਰਮਾਤਮਾ ਅੱਗੇ ਇਹੋ ਜਿਹੇ ਦਾਨੀ ਸੱਜਣਾਂ ‘ਤੇ ਮੇਹਰ ਭਰਿਆ ਹੱਥ ਰੱਖਣ ਲਈ ਅਰਦਾਸ ਕੀਤੀ। ਉਨ੍ਹਾਂ ਹੋਰ ਦਾਨੀ ਸੱਜਣਾ ਨੂੰ ਵੀ ਇਹੋ ਜਿਹੇ ਨੇਕ ਕਾਰਜਾਂ ਵਿੱਚ ਹਿੱਸਾ ਪਾਉਣ ਦੀ ਬੇਨਤੀ ਕੀਤੀ। ਉਨ੍ਹਾਂ ਇਸ ਕਾਰਜ ਵਿਚ ਅਹਿਮ ਭੁਮਿਕਾ ਨਿਭਾਉਂਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰਾਜਦੀਪ ਸਿੰਘ ਟਿਵਾਣਾ, ਸਹਿਕਾਰੀ ਸਭਾ ਦੇ ਪ੍ਰਧਾਨ ਸਵਰਨਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਰਮਨਦੀਪ ਸਿੰਘ ਰੰਮੀ, ਤਰਸੇਮ ਸਿੰਘ, ਕੁਲਵੀਰ ਸਿੰਘ ਬੀਰੀ ਪੰਚ, ਅੰਮ੍ਰਿਤਪਾਲ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਜਗਦੀਪ ਸਿੰਘ ਜੰਗਲਾ, ਗੁਰਪ੍ਰੀਤ ਸਿੰਘ ਬੌਬੀ, ਡਾ ਬਲਜਿੰਦਰ ਸਿੰਘ, ਸਕੂਲ ਦੇ ਹੈੱਡ ਟੀਚਰ ਅਮਰਿੰਦਰ ਸਿੰਘ ਗੁਰਮ, ਗੁਰਸੇਵਕ ਸਿੰਘ , ਸੰਦੀਪ ਸਿੰਘ, ਸਤਵੀਰ ਕੌਰ ਅਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜਿਲਾ ਪ੍ਰਧਾਨ ਸਰਨਜੀਤ ਸਿੰਘ ਚਨਾਰਥਲ ਅਤੇ ਹੋਰ ਸਕੂਲੀ ਵਿਦਿਆਰਥੀਆਂ ਨੂੰ ਟਰੈਕ ਸੂਟ ਅਤੇ ਬੂਟ ਦਿੰਦੇ ਹੋਏ।
ਪੱਤਰਕਾਰ ਅਜੇ ਕੁਮਾਰ ਅਮਲੋਹ