ਨਾਮੀ ਮਾਫੀਏ ਸੁੰਦਰ ਭਾਟੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਅਲੀਗੜ੍ਹ ‘ਚ ਹਾਈਵੇ ‘ਤੇ ਬਦਮਾਸ਼ਾਂ ਨੇ ਘੇਰ ਲਿਆ

ਲਖਨਊ, 11 ਨਵੰਬਰ(ਦੀਪਾ ਬਰਾੜ)

ਨਾਮੀ ਮਾਫੀਏ ਸੁੰਦਰ ਭਾਟੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਅਲੀਗੜ੍ਹ ‘ਚ ਹਾਈਵੇ ‘ਤੇ ਬਦਮਾਸ਼ਾਂ ਨੇ ਘੇਰ ਲਿਆ। ਹਥਿਆਰਾਂ ਨਾਲ ਲੈਸ ਬੋਲੈਰੋ ਸਵਾਰ ਪੰਜ ਬਦਮਾਸ਼ਾਂ ਨੇ ਜੱਜ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਰੂਖਾਬਾਦ ‘ਚ ਵਿਸ਼ੇਸ਼ ਜੱਜ (ਈਸੀ ਐਕਟ) ਅਨਿਲ ਕੁਮਾਰ ਦਾ ਬਦਮਾਸ਼ਾਂ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ।

ਜਦੋਂ ਜੱਜ ਨੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ ਨੂੰ ਹਥਿਆਰ ਦਿਖਾ ਕੇ ਕਈ ਵਾਰ ਧਮਕੀਆਂ ਦਿੱਤੀਆਂ। ਇਸ ਦੌਰਾਨ ਜੱਜ ਨੇ ਅਲੀਗੜ੍ਹ ਦੀ ਸੋਫਾ ਪੁਲਸ ਚੌਕੀ ‘ਚ ਰੁਕ ਕੇ ਖੁਦ ਨੂੰ ਬਚਾਇਆ। ਪੁਲਸ ਚੌਕੀ ਨੂੰ ਦੇਖ ਕੇ ਬਦਮਾਸ਼ ਉਥੋਂ ਭੱਜ ਗਏ। ਇਹ ਘਟਨਾ 29 ਅਕਤੂਬਰ ਰਾਤ ਕਰੀਬ 8 ਵਜੇ ਵਾਪਰੀ।

ਜੱਜ ਨੇ ਇਸ ਮਾਮਲੇ ਵਿੱਚ ਚੌਕੀ ਇੰਚਾਰਜ ਸੋਫਾ ਅਤੇ ਐਸਐਸਪੀ ਦੇ ਪੀ.ਆਰ.ਓ. ਨੂੰ ਸੂਚਨਾ ਦਿੱਤੀ।ਖੈਰ ਥਾਣਾ ਇੰਚਾਰਜ ਇੰਸਪੈਕਟਰ ਡੀਕੇ ਸਿਸੋਦੀਆ ਨੂੰ ਵੀ ਫੋਨ ‘ਤੇ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ 8 ਨਵੰਬਰ ਨੂੰ ਖੈਰ ਥਾਣਾ ‘ਚ 5 ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਜੱਜ ਨਾਲ ਸਬੰਧਤ ਸੀ ਇਸ ਕਰਕੇ ਇਸ ਕਾਰਨ ਪੁਲੀਸ ਨੇ ਇਸ ਦਾ ਖੁਲਾਸਾ ਨਹੀਂ ਕੀਤਾ।

Leave a Comment