ਮੰਡੀ ਗੋਬਿੰਦਗੜ੍ਹ, (ਅਜੇ ਕੁਮਾਰ)
ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੇ ਮੀਡੀਆ ਇੰਚਾਰਜ ਦਲਵੀਰ ਸਿੰਘ ਰੰਧਾਵਾ ਦੀ ਮਾਤਾ ਮਨਜੀਤ ਕੌਰ ਰੰਧਾਵਾ ਦੀ ਪਿਛਲੇ ਦਿਨੀ ਹੋਈ ਮੌਤ ਕਾਰਣ ਪ੍ਰੀਵਾਰ ਨਾਲ ਦੁਖ ਸਾਂਝਾ ਕਰਨ ਲਈ ਸ੍ਰੀ ਰਣਦੀਪ ਸਿੰਘ ਨਾਭਾ ਉਨ੍ਹਾਂ ਦੇ ਪਿੰਡ ਜਸੜ੍ਹਾਂ ਵਿਖੇ ਨਿੱਜੀ ਨਿਵਾਸ ਉਪਰ ਪਹੁੰਚੇ ਅਤੇ ਪ੍ਰੀਵਾਰ ਨਾਲ ਦੁਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਸਿਆਸੀ ਸਕੱਤਰ ਸੁਭਾਸ਼ ਸਾਹੀ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਐਕਟਿੰਗ ਪ੍ਰਧਾਨ ਅਤੇ ਕੌਂਸਲਰ ਅਰਵਿੰਦ ਬੋਬੀ ਸਿੰਗਲਾ, ਸੰਮਤੀ ਮੈਬਰ ਗੁਰਿੰਦਰਪਾਲ ਸਿੰਘ ਹੈਪੀ ਕੁੰਭ, ਐਡਵੋਕੇਟ ਹਰਿੰਦਰ ਸਿੰਘ ਰੰਧਾਵਾ, ਡਿੰਪਲ ਸ਼ਰਮਾ, ਕਮਲ ਜੱਸੜਾ, ਇੰਦਰਜੀਤ ਸਿੰਘ ਰੰਧਾਵਾ, ਅਮਲੋਹ ਬਲਾਕ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਹਾਦਰ ਸਿੰਘ ਰੰਧਾਵਾ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਰਿਟ. ਮਨੈਜਰ ਅਮਰਜੀਤ ਸਿੰਘ ਗਿੱਲ, ਹਰਚਰਨ ਸਿੰਘ ਸਿੱਧੂ, ਹਰਵਿੰਦਰ ਸਿੰਘ ਔਜਲਾ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ। ਉਨ੍ਹਾਂ ਇਸ ਪ੍ਰੀਵਾਰ ਵਲੋਂ ਪਾਰਟੀ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਵੀ ਸਲਾਘਾ ਕੀਤੀ।
ਫੋਟੋ ਕੈਪਸ਼ਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਹੋਰ ਗਲਬਾਤ ਕਰਦੇ ਹੋਏ।